ਜਲੰਧਰ, 07 ਜੂਨ 2025: ਜਲੰਧਰ ਦੇ ਇੱਕ ਪਾਸ਼ ਇਲਾਕੇ ਸ਼ਹੀਦ ਊਧਮ ਸਿੰਘ ਨਗਰ ‘ਚ ਸਥਿਤ ਇੱਕ ਮੰਦਰ ਦੇ ਪੁਜਾਰੀ ਵੱਲੋਂ ਖ਼ੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ (Pujari attempts suicide) ਕਰਨ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾਹੈ ਕਿ ਪੁਜਾਰੀ ਮਦਰ ਦੀ ਕਮੇਟੀ ਵੱਲੋਂ ਤਨਖ਼ਾਹ ਨਾ ਦੇਣ ਨੂੰ ਲੈ ਕੇ ਪਰੇਸ਼ਾਨ ਸੀ |
ਇਸ ਘਟਨਾ ‘ਚ ਜ਼ਖਮੀ ਪੁਜਾਰੀ ਦੀ ਪਛਾਣ ਸ਼ਿਵ ਦਿਆਲ ਤਿਵਾਰੀ ਵਜੋਂ ਹੋਈ ਹੈ। ਜ਼ਖਮੀ ਪੁਜਾਰੀ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਉਕਤ ਪੰਡਿਤ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮੰਦਰ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਪੰਡਿਤ ਨੇ ਇਹ ਕਦਮ ਚੁੱਕਿਆ |
ਇਸ ਮਾਮਲੇ ਦੀ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲਿਸ ਜਾਂਚ ਕਰਨ ਲਈ ਮੌਕੇ ‘ਤੇ ਪਹੁੰਚੀ। ਇਸ ਮੌਕੇ ਮੰਦਰ ਦੇ ਪੁਜਾਰੀ ਦੀ ਪਤਨੀ ਰੇਣੂ ਪਾਂਡੇ ਨੇ ਕਿਹਾ ਕਿ ਮੰਦਰ ਕਮੇਟੀ ਦੇ ਲੋਕਾਂ ਵੱਲੋਂ ਪੁਜਾਰੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਰੇਣੂ ਨੇ ਦੋਸ਼ ਲਗਾਇਆ ਕਿ ਘਰ ‘ਚ ਇੱਕ ਵੀ ਰੁਪਿਆ ਨਹੀਂ ਹੈ। ਘਰ ‘ਚ ਇੱਕ ਛੋਟਾ ਬੱਚਾ ਹੈ। ਪਰ ਮੰਦਰ ਕਮੇਟੀ ਦੇ ਲੋਕ ਤਨਖਾਹ ਨਹੀਂ ਦੇ ਰਹੇ।
ਅਸੀਂ ਕਿਰਾਏ ‘ਤੇ ਰਹਿ ਰਹੇ ਸੀ, ਜੇਕਰ ਅਸੀਂ ਕਿਰਾਇਆ ਨਹੀਂ ਦਿੱਤਾ ਤਾਂ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇਗਾ। ਪੁਜਾਰੀ ਦੀ ਪਤਨੀ ਮੁਤਬਕ ਅੱਜ ਸਵੇਰੇ ਪੁਜਾਰੀ ਨਹਾ ਕੇ ਘਰੋਂ ਬਾਹਰ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਬਾਅਦ ‘ਚ ਸਾਨੂੰ ਸਾਰੀ ਘਟਨਾ ਦਾ ਪਤਾ ਲੱਗਾ।
Read More: Punjab News: ਲੰਡਨ ‘ਚ ਮੋਹਾਲੀ ਦੇ ਨੌਜਵਾਨ ਦੀ ਮੌ.ਤ, ਮਰਚੈਂਟ ਨੇਵੀ ਨੇ ਕੀਤਾ ਖੁਦਕੁਸ਼ੀ ਦਾ ਦਾਅਵਾ