July 5, 2024 3:16 am
Telangana

ਤੇਲੰਗਾਨਾ ਦੇ ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ 69 ਸੀਟਾਂ ‘ਤੇ ਅੱਗੇ, ਸੱਤਾਧਾਰੀ ਬੀਆਰਐਸ ਦੂਜੇ ਨੰਬਰ ‘ਤੇ

ਚੰਡੀਗੜ੍ਹ, 03 ਦਸੰਬਰ 2023: ਤੇਲੰਗਾਨਾ (Telangana) ਦੀਆਂ 119 ਵਿਧਾਨ ਸਭਾ ਸੀਟਾਂ ਦੀ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ 69 ਸੀਟਾਂ ‘ਤੇ, ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) 37 ਸੀਟਾਂ ‘ਤੇ, ਭਾਜਪਾ 7 ਅਤੇ ਏਆਈਐਮਆਈਐਮ 6 ਸੀਟਾਂ ‘ਤੇ ਅੱਗੇ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੂੰ ਕਾਮਰੇਡੀ ਸੀਟ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਰੇਵੰਤ ਰੈੱਡੀ ਨੇ ਹਰਾਇਆ ਹੈ। ਰੈਡੀ 2 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਹਾਲਾਂਕਿ, ਕੇ ਚੰਦਰਸ਼ੇਖਰ ਰਾਓ (ਕੇਸੀਆਰ) ਆਪਣੀ ਰਵਾਇਤੀ ਸੀਟ ਗਜਵੇਲ ਤੋਂ ਅੱਗੇ ਚੱਲ ਰਹੇ ਹਨ। ਕਾਂਗਰਸ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਹੈਦਰਾਬਾਦ ਦੀ ਜੁਬਲੀ ਹਿਲਸ ਤੋਂ ਪਿੱਛੇ ਚੱਲ ਰਹੇ ਹਨ। ਗੋਸਮਹਲ ਤੋਂ ਭਾਜਪਾ ਦਾ ਹਿੰਦੂ ਚਿਹਰਾ ਟੀ ਰਾਜਾ ਸਿੰਘ 4 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਚੰਦਰਯਾਨਗੁਟਾ ਸੀਟ ਤੋਂ ਅੱਗੇ ਹਨ