Telangana Tunnel Accident: ਸੱਤ ਲੋਕਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ

17 ਮਾਰਚ 2025: ਤੇਲੰਗਾਨਾ (Telangana) ਦੇ ਨਾਗਰਕੁਰਨੂਲ ‘ਚ ‘ਸ਼੍ਰੀਸੈਲਮ ਖੱਬੇ ਕੰਢੇ ਨਹਿਰ’ (Srisailam Left Bank Canal) (SLBC) ਪਰਿਯੋਜਨਾ ਦੀ ਸੁਰੰਗ ਦੇ ਇੱਕ ਹਿੱਸੇ ਦੇ ਡਿੱਗਣ ਤੋਂ ਬਾਅਦ ਸੁਰੰਗ ਦੇ ਅੰਦਰ ਫਸੇ ਸੱਤ ਲੋਕਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸੋਮਵਾਰ ਨੂੰ 24ਵੇਂ ਦਿਨ ਵੀ ਪੂਰੇ ਜ਼ੋਰਾਂ ‘ਤੇ ਜਾਰੀ ਰਹੀ। ਅਧਿਕਾਰੀ ਬਚਾਅ ਕਰਮਚਾਰੀਆਂ ਦੀ ਗਿਣਤੀ ਵਧਾ ਕੇ ਸੰਭਾਵਿਤ ਮਨੁੱਖੀ ਮੌਜੂਦਗੀ ਲਈ ਚਿੰਨ੍ਹਿਤ ਪੁਆਇੰਟ ‘ਡੀ1’ ਅਤੇ ‘ਡੀ2’ ‘ਤੇ ਖੋਜ ਕਾਰਜਾਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਐਤਵਾਰ ਨੂੰ ਜਾਰੀ ਇੱਕ ਅਧਿਕਾਰਤ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਮੱਧ ਰੇਲਵੇ, ਰਾਸ਼ਟਰੀ ਆਪਦਾ ਜਵਾਬ ਬਲ SDRF, ਸਰਕਾਰੀ ਮਾਈਨਿੰਗ ਕੰਪਨੀ ਸਿੰਗਾਰੇਨੀ ਕੋਲੀਅਰੀਜ਼, ਖਣਿਜ ਅਤੇ ਹੋਰ ਕਰਮਚਾਰੀ ਲੋੜੀਂਦੇ ਉਪਕਰਣਾਂ ਦੀ ਮਦਦ ਨਾਲ ਖੋਜ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਨ।

ਦੱਸਿਆ ਗਿਆ ਕਿ ਖੋਜ ਅਭਿਆਨ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦੀ ਮਦਦ ਵੀ ਲਈ ਜਾ ਰਹੀ ਹੈ। 22 ਫਰਵਰੀ ਨੂੰ SLBC ਪ੍ਰੋਜੈਕਟ ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਇੰਜੀਨੀਅਰਾਂ ਅਤੇ ਕਰਮਚਾਰੀਆਂ ਸਮੇਤ ਅੱਠ ਲੋਕ ਫਸ ਗਏ ਸਨ। ਟਨਲ ਬੋਰਿੰਗ ਮਸ਼ੀਨ (Tunnel Boring Machine)  (ਟੀ.ਬੀ.ਐਮ.) ਆਪਰੇਟਰ ਵਜੋਂ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਦੀ ਲਾਸ਼ 9 ਮਾਰਚ ਨੂੰ ਬਰਾਮਦ ਹੋਈ ਸੀ। ਉਸ ਦੀ ਲਾਸ਼ ਪੰਜਾਬ ਵਿਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

Read More:  ਸੁਰੰਗ ‘ਚੋਂ ਪਹਿਲੀ ਲਾ.ਸ਼ ਹੋਈ ਬਰਾਮਦ,ਪੰਜਾਬ ਦੇ ਨੌਜਵਾਨ ਦੀ ਮੌ.ਤ

Scroll to Top