OBC community

ਤੇਲੰਗਾਨਾ ਸਰਕਾਰ ਵੱਲੋਂ OBC ਭਾਈਚਾਰੇ ਲਈ ਸਿੱਖਿਆ, ਨੌਕਰੀਆਂ ਤੇ ਰਾਜਨੀਤੀ ‘ਚ ਰਾਖਵੇਂਕਰਨ ਦਾ ਐਲਾਨ

ਚੰਡੀਗੜ੍ਹ, 17 ਮਾਰਚ 2025: ਤੇਲੰਗਾਨਾ ਸਰਕਾਰ ਨੇ ਓਬੀਸੀ ਭਾਈਚਾਰੇ (OBC community) ਲਈ ਇੱਕ ਵੱਡਾ ਐਲਾਨ ਕੀਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਕਿਹਾ ਕਿ ਤੇਲੰਗਾਨਾ ‘ਚ ਸਿੱਖਿਆ, ਨੌਕਰੀਆਂ ਅਤੇ ਰੁਜ਼ਗਾਰ ਅਤੇ ਰਾਜਨੀਤਿਕ ਪ੍ਰਤੀਨਿਧਤਾ ‘ਚ ਓਬੀਸੀ ਆਬਾਦੀ ਨੂੰ 42 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਜਾਵੇਗਾ।

ਤੇਲੰਗਾਨਾ ‘ਚ ਓਬੀਸੀ (ਹੋਰ ਪੱਛੜੇ ਵਰਗ) ਰਾਖਵੇਂਕਰਨ ਦੀ ਸੀਮਾ 23 ਫੀਸਦੀ ਤੋਂ ਵਧਾ ਕੇ 42 ਫੀਸਦੀ ਕਰ ਦਿੱਤੀ ਗਈ ਹੈ। ਇਸ ਨਾਲ ਤੇਲੰਗਾਨਾ ਦੀ ਰਾਖਵਾਂਕਰਨ ਸੀਮਾ 62 ਫੀਸਦੀ ਤੱਕ ਵਧ ਜਾਵੇਗੀ। ਇਹ ਸੁਪਰੀਮ ਕੋਰਟ ਦੁਆਰਾ ਨਿਰਧਾਰਤ 50 ਫੀਸਦੀ ਰਾਖਵੇਂਕਰਨ ਸੀਮਾ ਦੀ ਉਲੰਘਣਾ ਹੋ ਜਾਵੇਗੀ ।

ਜਿਕਰਯੋ ਹੈ ਕਿ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਓਬੀਸੀ ਕੋਟਾ 23 ਤੋਂ ਵਧਾ ਕੇ 42 ਫੀਸਦੀ ਕਰਨ ਦਾ ਵਾਅਦਾ ਕੀਤਾ ਸੀ।ਤੇਲੰਗਾਨਾ ‘ਚ ਪਛੜੇ ਵਰਗ ਆਬਾਦੀ ਦਾ 46.25 ਫੀਸਦੀ ਹਨ। ਅਨੁਸੂਚਿਤ ਜਾਤੀਆਂ 17.43% ਅਤੇ ਅਨੁਸੂਚਿਤ ਜਨਜਾਤੀਆਂ 10.45 ਫੀਸਦੀ ਬਣਦੀਆਂ ਹਨ।

Telangana

Read More: ਅਨੁਮੁਲਾ ਰੇਵੰਤ ਰੈੱਡੀ ਅੱਜ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

Scroll to Top