Virsa Singh Valtoha

ਹੈਰੋਇਨ ਨਾਲ ਫੜਿਆ ਗਿਆ ਤੇਜਵੀਰ ਸਿੰਘ ਅਕਾਲੀ ਦਲ ਦਾ ਨਹੀਂ ਬਲਕਿ ਆਮ ਆਦਮੀ ਪਾਰਟੀ ਦਾ ਆਗੂ ਹੈ: ਵਿਰਸਾ ਸਿੰਘ ਵਲਟੋਹਾ

ਚੰਡੀਗੜ੍ਹ, 24 ਜੁਲਾਈ, 2023: ਪੰਜਾਬ ਵਿੱਚ ਇਸ ਸਮੇਂ ਵਧ ਰਹੇ ਨਸ਼ਿਆਂ ਨੇ ਚਿੰਤਾ ਵਧਾ ਦਿੱਤੀ ਹੈ | ਨਸ਼ੇ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਜਿਸਦੇ ਚੱਲਦੇ ਪੁਲਿਸ ਨੇ ਬੀਤੇ ਦਿਨ ਤੇਜਬੀਰ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਵੇਰ ਤੋਂ ਖਬਰਾਂ ਇਹ ਸਾਹਮਣੇ ਆ ਰਹੀਆਂ ਸਨ ਕਿ ਤੇਜਵੀਰ ਸਿੰਘ ਅਕਾਲੀ ਦਲ ਦੇ ਸਟੂਡੈਂਟ ਆਰਗਨਾਈਜੇਸ਼ਨ ਆਫ ਇੰਡੀਆ ਦੇ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦਾ ਪ੍ਰਧਾਨ ਹੈ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਨਾਲ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ |

ਜਿਸ ਤੋਂ ਬਾਅਦ ਪੰਜਾਬ ਵਿਚ ਰਾਜਨੀਤੀ ਪੂਰੀ ਤਰ੍ਹਾਂ ਭਖ ਗਈ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਵੀ ਅਕਾਲੀ ਦਲ ਤੇ ਨਿਸ਼ਾਨੇ ਸਾਧਦੇ ਗਏ | ਜਿਸ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ (Virsa Singh Valtoha) ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਜੋ ਸਵੇਰੇ ਹੈਰੋਇਨ ਦੇ ਨਾਲ ਤੇਜਵੀਰ ਸਿੰਘ ਨਾਮਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਨੂੰ ਅਕਾਲੀ ਦਲ ਦੇ ਵਿੱਚ 19 ਅਪ੍ਰੈਲ 2021 ਨੂੰ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦਾ ਸਟੂਡੈਂਟ ਔਰਗਨਾਈਜੇਸ਼ਨ ਆਫ ਇੰਡੀਆ ਦਾ ਪ੍ਰਧਾਨ ਲਗਾਇਆ ਗਿਆ ਜੋ ਕਿ 26 ਅਪ੍ਰੈਲ 2021 ਨੂੰ ਵੀਰ ਸਿੰਘ ਤੋਂ ਅਹੁਦਾ ਵਾਪਸ ਲੈ ਲਿਆ ਗਿਆ ਸੀ |

ਉਸ ਤੋਂ ਬਾਅਦ ਵਿੱਚ ਤੇਜਵੀਰ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਲਿੰਕ ਨਹੀਂ ਰਿਹਾ ਅਤੇ ਤੇਜ਼ਵੀਰ ਸਿੰਘ ਨੇ ਬਾਅਦ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਅਤੇ ਤੇਜਵੀਰ ਸਿੰਘ ਬਾਅਦ ਵਿੱਚ ਰਾਜਾਸਾਂਸੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਜਾਬ ਸਰਕਾਰ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਦਾ ਕਰੀਬੀ ਬਣ ਗਿਆ ਅਤੇ ਇਸ ਤੋਂ ਇਲਾਵਾ ਅੱਗੇ ਬੋਲਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਨੇਤਾ ਅਜਿਹੇ ਹਨ | ਜਿਨ੍ਹਾਂ ਉਪਰ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਲੇਕਿਨ ਉਹਨਾਂ ਤੋਂ ਬਾਅਦ ਵਿੱਚ ਕੀ ਕਾਰਵਾਈ ਹੋਈ, ਇਸ ਬਾਰੇ ਹਜੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆ।

ਉਨ੍ਹਾਂ (Virsa Singh Valtoha) ਕਿਹਾ ਕਿ ਆਮ ਆਦਮੀ ਪਾਰਟੀ ਨੇ ਤਿੰਨ ਹਫਤਿਆਂ ਦੇ ਵਿਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਲੇਕਿਨ ਆਮ ਆਦਮੀ ਪਾਰਟੀ ਦੇ ਖੁਦ ਦੇ ਨੇਤਾ ਅਜਿਹੇ ਹਨ ਜੋ ਨਸ਼ਾ ਤਸਕਰ ਤੇ ਸੰਬਧ ਰੱਖਦੇ ਹਨ। ਉਹਨਾਂ ਨੇ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁਨ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ 23 ਮਾਰਚ 2002 ਨੂੰ ਸਰਵਣ ਸਿੰਘ ਧੁਨ ਤੇ ਸਮਲਿੰਗੀ ਦਾ ਮਾਮਲਾ ਦਰਜ ਹੋਇਆ ਸੀ ਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੇ ਉੱਪਰ ਨਸ਼ੇ ਤਸਕਰੀ ਦੇ ਮਾਮਲੇ ਦਰਜ ਹਨ। ਸਭ ਕੁਝ ਜਾਣਦੇ ਹੋਏ ਵੀ ਸਰਵਣ ਸਿੰਘ ਧੁਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਕੇ ਖੇਮਕਰਨ ਤੋਂ ਵਿਧਾਇਕ ਦੀ ਸੀਟ ਲੜਵਾ ਕੇ ਜਤਾਇਆ ਗਿਆ।

ਇਸਦੇ ਨਾਲ ਹੀ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਸਰਵਨ ਸਿੰਘ ਧੁਨ ਦੇ ਕਈ ਕਰੀਬੀਆਂ ਨੂੰ ਪੁਲਿਸ ਨੇ ਨਸ਼ਾ ਤਸਕਰੀ ਕਰਦਿਆਂ ਗ੍ਰਿਫਤਾਰ ਕੀਤਾ ਹੈ। ਉਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕਦੇ ਨਹੀਂ ਬੋਲੇ ਲੇਕਿਨ ਜਦੋਂ ਅੱਜ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਮਾਲਵਿੰਦਰ ਸਿੰਘ ਕੰਗ ਨੇ ਤੇਜਵੀਰ ਸਿੰਘ ਦਾ ਨਾਮ ਅਕਾਲੀ ਦਲ ਦੇ ਨਾਲ ਜੋੜ ਦਿੱਤਾ ਜਦ ਕਿ ਇਸ ਸਮੇਂ ਤੇਜਵੀਰ ਸਿੰਘ ਆਮ ਆਦਮੀ ਪਾਰਟੀ ਦਾ ਲੀਡਰ ਹੈ |

Scroll to Top