Lux Industries

ਲਕਸ ਇੰਡਸਟਰੀਜ਼ ਦੇ ਟਿਕਾਣਿਆਂ ‘ਤੇ ਕਰ ਵਿਭਾਗ ਵੱਲੋਂ ਛਾਪੇਮਾਰੀ, 200 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਲੱਗੇ ਦੋਸ਼

ਚੰਡੀਗੜ੍ਹ, 22 ਸਤੰਬਰ 2023: ਆਮਦਨ ਕਰ ਵਿਭਾਗ 200 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦੇ ਦੋਸ਼ਾਂ ਦੇ ਸਬੰਧ ਵਿੱਚ ਲਕਸ ਇੰਡਸਟਰੀਜ਼ (Lux Industries) ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਕੋਲਕਾਤਾ ਸਮੇਤ ਕਈ ਸ਼ਹਿਰਾਂ ‘ਚ ਕੰਪਨੀ ਨਾਲ ਜੁੜੇ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਵਿੱਚ ਉੱਚ ਅਧਿਕਾਰੀਆਂ ਦੇ ਦਫ਼ਤਰ ਅਤੇ ਰਿਹਾਇਸ਼ਾਂ ਵੀ ਸ਼ਾਮਲ ਹਨ।

ਜਿਕਰਯੋਗ ਹੈ ਕਿ ਲਕਸ ਇੰਡਸਟਰੀ ਨੂੰ ਪਹਿਲਾਂ ਵਿਸ਼ਵਨਾਥ ਹੌਜ਼ਰੀ ਮਿੱਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਦੀ ਸਥਾਪਨਾ ਗਿਰਧਾਰੀ ਲਾਲਜੀ ਟੋਡੀ ਨੇ ਸਾਲ 1957 ਵਿੱਚ ਕੀਤੀ ਸੀ। ਕੰਪਨੀ ਮਰਦਾਂ, ਔਰਤਾਂ ਅਤੇ ਬੱਚਿਆਂ ਲਈ ਅੰਡਰਗਾਰਮੈਂਟਸ ਤਿਆਰ ਕਰਦੀ ਹੈ।

ਪਿਛਲੇ ਸਾਲ ਸਟਾਕ ਮਾਰਕੀਟ ਰੈਗੂਲੇਟਰੀ ਬਾਡੀ ਸੇਬੀ ਨੇ 14 ਲੋਕਾਂ ‘ਤੇ ਇਨਸਾਈਡਰ ਟਰੇਡਿੰਗ ‘ਚ ਸ਼ਾਮਲ ਹੋਣ ‘ਤੇ ਪਾਬੰਦੀ ਲਗਾਈ ਸੀ, ਜਿਨ੍ਹਾਂ ‘ਚ ਲਕਸ ਇੰਡਸਟਰੀਜ਼ (Lux Industries) ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਟੋਡੀ ਦੇ ਬੇਟੇ ਉਦਿਤ ਟੋਡੀ ਦਾ ਨਾਂ ਵੀ ਸ਼ਾਮਲ ਸੀ। ਉਦਿਤ ਕੰਪਨੀ ‘ਚ ਐਗਜ਼ੀਕਿਊਟਿਵ ਡਾਇਰੈਕਟਰ ਦੇ ਅਹੁਦੇ ‘ਤੇ ਸਨ। ਸੇਬੀ ਨੇ ਉਕਤ ਮਾਮਲੇ ‘ਚ ਲਕਸ ਇੰਡਸਟਰੀਜ਼ ਲਿਮਟਿਡ ਦੇ 2.94 ਕਰੋੜ ਰੁਪਏ ਦੇ ਗੈਰ-ਕਾਨੂੰਨੀ ਮੁਨਾਫੇ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ।

Scroll to Top