29 ਦਸੰਬਰ 2024: ਪੰਜਾਬ (punjab)ਦੀ ਤਰਨਤਾਰਨ (tarntaran police) ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਬਦਨਾਮ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤਪਾਲ (amritpal bath) ਬਾਠ ਗੈਂਗ ਦੇ 5 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 4 ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ‘ਚ ਇਕ ਉੱਚ ਗੁਣਵੱਤਾ ਵਾਲਾ ਗਲਾਕ 9 ਐਮ.ਐਮ. ਪਿਸਤੌਲ (ਮੇਡ ਇਨ ਯੂ.ਐਸ.ਏ.) ਵੀ ਸ਼ਾਮਲ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਹੇ ਸਨ। ਤਰਨਤਾਰਨ ਇਲਾਕੇ ‘ਚ ਵਾਪਰੀ ਟਾਰਗੇਟ ਕਿਲਿੰਗ ‘ਚ ਗੋਲੀ ਚਲਾਉਣ ਵਾਲੇ ਦੀ ਪਛਾਣ ਸਮੇਤ ਗਿਰੋਹ ਦੀਆਂ ਗਤੀਵਿਧੀਆਂ ਬਾਰੇ ਪੁਲਸ ਨੂੰ ਅਹਿਮ ਜਾਣਕਾਰੀ ਮਿਲੀ ਹੈ। ਇਸ ਗ੍ਰਿਫਤਾਰੀ ਨਾਲ ਗੈਂਗ ਦੇ ਨੈੱਟਵਰਕ ਦੀ ਪਛਾਣ ਕਰਨ ‘ਚ ਮਦਦ ਮਿਲੇਗੀ।
read more: Tarn Taran: ਜ਼ਮਾਨਤ ਤੇ ਬਾਹਰ ਆਏ ਨੌਜਵਾਨ ਦਾ ਹੋਇਆ ਕ.ਤ.ਲ