16 ਦਸੰਬਰ 2024: ਜ਼ਿਲ੍ਹਾ ਤਰਨ(Tarn Taran) ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ (patti) ਦੇ ਅਧੀਨ ਪੈਂਦੇ ਪਿੰਡ ਮੋਠਿਆਂ ਵਾਲੇ (Mothianwale) ਦੇ ਨਜਦੀਕ ਇੱਕ ਪ੍ਰਾਈਵੇਟ ਸਕੂਲ ( private school bus) ਬੱਸ ਨਾਲ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦ ਬੱਸ ਦ ਮੁੱਠਿਆਂ ਵਾਲੇ ਬੰਨ ਦੇ ਨਜ਼ਦੀਕ ਬਰੇਕ ਫੇਲ ਹੋ ਗਏ, ਜਿਸ ਕਾਰਨ ਇਹ ਬੱਸ ਖੇਤਾਂ ਵਿੱਚ ਪਲਟ ਗਈ|
ਬੱਸ ਵਿੱਚ ਸਵਾਰ ਕੁਝ ਹੀ ਬੱਚਿਆਂ ਨੂੰ ਮਮੂਲੀ ਸੱਟਾਂ ਲੱਗੀਆਂ ਹਨ, ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਬੱਚਿਆਂ ਦੇ ਮਾਪਿਆਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ, ਅਤੇ ਮਾਪੇ ਦੱਸ ਰਹੇ ਹਨ ਕਿ ਬੱਸ ਬਿਲਕੁਲ ਕਵਾੜ ਹੈ ਅਤੇ ਕਈ ਵਾਰ ਉਹਨਾਂ ਨੇ ਸਕੂਲ ਵਾਲਿਆਂ ਨੂੰ ਵੀ ਕਿਹਾ ਹੈ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ|
ਉਥੇ ਹੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅਤੇ ਇਹ ਵੀਡੀਓ ਹੁਣ ਤੇਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਦੱਸ ਦਈਏ ਕਿ ਇਹ ਦਿਨ ਸ਼ਨੀਵਾਰ 14 ਦਸੰਬਰ ਦੀ ਵੀਡੀਓ ਦੱਸੀ ਜਾ ਰਹੀ ਹੈ| ਜਿਸ ਦਿਨ ਰਹਿ ਘਟਨਾ ਵਾਪਰੀ ਸੀ|
read more: ਪੰਚਾਇਤੀ ਜ਼ਮੀਨ ਨੂੰ ਲੈ ਕੇ ਛਿੜਿਆ ਵਿ.ਵਾ.ਦ, ਚੱਲੀਆਂ ਗੋ.ਲੀ.ਆਂ