7 ਜਨਵਰੀ 2025: ਤਰਨਤਾਰਨ (Tarn Taran) ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ (district) ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ (police) ਨੇ ਨਕਲੀ ਮੈਡੀਕਲ (medical reports) ਰਿਪੋਰਟਾਂ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਤਰਨਤਾਰਨ (Tarn Taran) ਜ਼ਿਲ੍ਹੇ ਵਿੱਚ ਜਾਅਲੀ ਮੈਡੀਕਲ (medical reports) ਰਿਪੋਰਟਾਂ ਬਣਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਗਰੋਹ ਦੇ ਮੈਂਬਰ ਜਾਅਲੀ ਐਮਐਲਆਰ ਤਿਆਰ ਕਰਕੇ ਉਨ੍ਹਾਂ ਨੂੰ ਮੋਟੀਆਂ ਰਕਮਾਂ ਦਿੰਦੇ ਸਨ। ਮੁਲਜ਼ਮਾਂ ਨੇ ਜਾਅਲੀ 326 ਤਿਆਰ ਕਰਨ ਵਿੱਚ ਸਿਰਫ਼ ਮਿੰਟ ਲਏ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਪਾਲ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਭੂਰਾ ਕਰੀਮਪੁਰਾ, ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਮਦਾਰ ਅਤੇ ਮਨਦੀਪ (mandeep singh) ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮਸਤਗੜ੍ਹ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਮੁਲਜ਼ਮ ਸਰਕਾਰੀ ਅਤੇ ਪ੍ਰਾਈਵੇਟ (private hospital) ਹਸਪਤਾਲਾਂ ਵਿੱਚ ਤਾਇਨਾਤ ਹਨ। ਇਨ੍ਹਾਂ ਵਿੱਚ ਹਰਪਾਲ ਸਿੰਘ ਸਿਵਲ ਹਸਪਤਾਲ ਖੇਮਕਰਨ ਵਿੱਚ ਸੁਪਰਵਾਈਜ਼ਰ, ਤੀਰਥ ਸਿੰਘ ਸਿਵਲ ਹਸਪਤਾਲ ਖੇਮਕਰਨ ਵਿੱਚ ਦਰਜਾ 4 ਮੁਲਾਜ਼ਮ ਵਜੋਂ ਤਾਇਨਾਤ ਹੈ, ਜਦੋਂਕਿ ਮੁਲਜ਼ਮ ਮਨਦੀਪ ਸਿੰਘ ਗੁਰੂ ਅਮਰਦਾਸ ਹਸਪਤਾਲ ਪਿੰਡ ਅਲਗੋ ਵਿੱਚ ਪ੍ਰਾਈਵੇਟ ਮੁਲਾਜ਼ਮ ਵਜੋਂ ਤਾਇਨਾਤ ਹੈ।
ਇਨ੍ਹਾਂ ਤਿੰਨਾਂ ਮੁਲਾਜ਼ਮਾਂ ਨੇ ਗੁਰਵਿੰਦਰ ਸਿੰਘ (gurwinder singh) ਪੁੱਤਰ ਅਮਰ ਸਿੰਘ ਵਾਸੀ ਪਿੰਡ ਸਭਰਾਵਾਂ ਤੋਂ 45 ਹਜ਼ਾਰ ਰੁਪਏ ਦੀ ਰਕਮ ਵਸੂਲ ਕੇ ਫਰਜ਼ੀ ਸੱਟ ਦਾ ਮੈਡੀਕਲ ਕਰਵਾਇਆ ਸੀ। ਪੁਲਿਸ ਦੀ ਜਾਂਚ ਤੋਂ ਬਾਅਦ ਇਹ ਘਪਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਐਸਐਸਪੀ ਅਭਿਮਨਿਊ ਰਾਣਾ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਜ਼ਿਲ੍ਹਾ (Tarn Taran) ਤਰਨਤਾਰਨ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਤਾਇਨਾਤ ਕੁਝ ਹੋਰ ਮੁਲਾਜ਼ਮ ਜਾਂ ਮੈਡੀਕਲ ਅਫ਼ਸਰ ਵੀ ਸਾਹਮਣੇ ਆ ਸਕਦੇ ਹਨ।
read more: ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਜੱਗੂ ਭਗਵਾਨਪੁਰੀਆ ਦੇ 5 ਸਾਥੀਆਂ ਨੂੰ ਕੀਤਾ ਕਾਬੂ