Tarn Taran Police

ਤਰਨਤਾਰਨ ਪੁਲਿਸ ਤੇ ਬੀਐਸਐਫ ਨੂੰ ਮਿਲੀ ਵੱਡੀ ਸਫਲਤਾ, ਹੈਕਸਾਕਾਪਟਰ ਡਰੋਨ ਸਮੇਤ 5 ਕਿੱਲੋ ਹੈਰੋਇਨ ਬਰਾਮਦ

ਚੰਡੀਗੜ੍ਹ 02 ਦਸੰਬਰ 2022: ਤਰਨਤਾਰਨ ਪੁਲਿਸ (Tarn Taran Police) ਤੇ ਬੀ.ਐਸ.ਐਫ. (BSF) ਨੇ ਇੱਕ ਵਾਰ ਫਿਰ ਪਾਕਿਸਤਾਨ ਦੀ ਡਰੋਨ ਦੀ ਸਾਜਿਸ਼ ਨੂੰ ਨਕਾਮ ਕਰ ਦਿੱਤਾ ਹੈ | ਤਰਨਤਾਰਨ ਪੁਲਿਸ ਨੇ ਬੀ.ਐਸ.ਐਫ. ਦੀ ਸਹਾਇਤਾ ਨਾਲ ਸਰਹੱਦ ਦੇ ਪਿੰਡ ਤੋਂ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ | ਪੁਲਿਸ ਨੇ ਬੀਐਸਐਫ ਦੇ ਨਾਲ ਸਾਂਝੇ ਸਰਚ ਅਭਿਆਨ ਵਿੱਚ ਭਾਰਤ-ਪਾਕਿ ਸਰਹੱਦ ਦੇ ਨੇੜੇ ਖੇਤਾਂ ਵਿੱਚੋਂ ਆਧੁਨਿਕ ਤਕਨੀਕ ਨਾਲ ਲੈਸ ਹੈਕਸਾਕਾਪਟਰ ਡਰੋਨ ਅਤੇ 5 ਕਿੱਲੋ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਹਨ। ਪੁਲਿਸ ਵਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ |

Scroll to Top