ਪਵਨ ਸ਼ਰਮਾ ਤਰਨਤਾਰਨ, 20 ਦਸੰਬਰ 2024: ਤਰਨਤਾਰਨ (Tarn Taran ) ਦੇ ਪਿੰਡ ਬ੍ਰਹਮਪੁਰਾ (Brahmapura village) ਵਿਖੇ ਮਾਨਵਤਾ ਉਸ ਵੇਲੇ ਸ਼ਰਮਸਾਰ ਹੋਈ ਜਦੋਂ ਇਕ ਕਲਯੁੱਗੀ ਮਾਂ ਨੇ ਲੜਕੇ ਨੂੰ ਜਨਮ ਦੇ ਕੇ ਖੇਤਾਂ ਦੇ ਕੰਢੇ ਸੁੱਟ ਦਿੱਤਾ| ਦੱਸ ਦੇਈਏ ਕਿ ਨਵਜੰਮੀ (childhood) ਬੱਚੇ ਨੂੰ ਖੇਤਾਂ ‘ਚ ਸੁੱਟਣ ਤੋਂ ਬਾਅਦ ਉਸ ਨੂੰ ਆਵਾਰਾਂ ਕੱਤਿਆ ਨੇ ਬੁਰੀ ਤਰ੍ਹਾਂ ਨੋਚ ਦਿੱਤਾ|
ਉਥੇ ਹੀ ਖੇਤਾਂ ਦੇ ਨੇੜਿਉਂ ਲੰਘਦੇ ਲੋਕਾਂ ਵੱਲੋਂ ਜਦ ਕੁੱਤਿਆਂ ਨੂੰ ਕੁਝ ਖਾਂਦੇ ਦੇਖਿਆ ਤਾਂ ਉਨ੍ਹਾਂ ਵੱਲੋਂ ਕੁੱਤਿਆਂ(dogs) ਨੂੰ ਭਜਾਉਣ ਤੋਂ ਬਾਅਦ ਦੇਖਿਆ ਗਿਆ ਕਿ ਕਿਸੇ ਬੱਚੇ ਦੀ ਲਾਸ਼ ਹੈ, ਮ੍ਰਿਤਕ ਦੀ ਲਾਸ਼ ਨੂੰ ਦੇਖਣ ਵਾਲੇ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਤਾਂ ਉਸਨੇ ਕਿਸੇ ਜਾਨਵਰ ਦੀ ਲਾਸ਼ ਸਮਝੀ ਸੀ ਜਿਸ ਨੂੰ ਕੁੱਤੇ (dog) ਨੋਚ ਰਹੇ ਨੇ ਜਦ ਕੁੱਤਿਆਂ ਨੂੰ ਭਜਾਇਆ ਗਿਆ ਤਾਂ ਲਾਸ਼ ਬੱਚੇ ਦੀ ਨਿਕਲੀ|
ਉਥੇ ਹੀ ਪਿੰਡ ਵਾਸੀਆਂ ਨੇ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਕਿਹਾ ਕਿ ਜਿਸ ਨੇ ਵੀ ਇਹ ਕੰਮ ਕੀਤਾ ਹੈ ਬਹੁਤ ਬੁਰਾ ਕੀਤਾ ਹੈ ਪਿੰਡ ਵਾਸੀਆਂ ਵੱਲੋਂ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ| ਮੌਕੇ ਤੇ ਪਹੁੰਚ ਪੁਲਿਸ ਨੇ ਨਵਜੰਮੀ ਬੱਚੀ ਦਾ ਸਰੀਰ ਆਪਣੇ ਕਬਜੇ ਦੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ, ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|
read more: ਮੁੰਡੇ ਨੂੰ ਪਿਆਰ ਕਰਨਾ ਪਿਆ ਮਹਿੰਗਾ, ਵਿਆਹ ਵਾਲੇ ਦਿਨ ਕੁੜੀ ਨੇ ਕਰਤਾ ਇਨਕਾਰ