ਚੰਡੀਗੜ੍ਹ, 14 ਜੂਨ, 2024: ਤਰਨ ਤਾਰਨ (Tarn Taran) ਦੇ ਸਰਹੱਦੀ ਪਿੰਡ ਮਾੜੀਕੰਬੋਕੇ ‘ਚ ਸੂਚਨਾ ਦੇ ਆਧਾਰ ‘ਤੇ ਬੀ.ਐੱਸ.ਐੱਫ ਅਤੇ ਤਰਨ ਤਾਰਨ ਪੁਲਿਸ ਨੇ ਸਾਂਝੇ ਤੌਰ ‘ਤੇ ਚਲਾਏ ਗਏ ਸਰਚ ਅਭਿਆਨ ਦੌਰਾਨ ਇੱਥੋਂ ਦੇ ਇਕ ਖੇਤ ‘ਚੋਂ ਇਕ ਡਰੋਨ ਅਤੇ ਅੱਧਾ ਕਿੱਲੋ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿੱਚ ਸਬੰਧਤ ਥਾਣਾ ਖਾਲੜਾ ਵਿੱਚ ਅਣਪਛਾਤੇ ਤਸਕਰਾਂ ਖ਼ਿਲਾਫ਼ ਏਅਰਕ੍ਰਾਫਟ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਨਵਰੀ 19, 2025 8:32 ਬਾਃ ਦੁਃ