22 ਅਕਤੂਬਰ 2024: ਤਰਨਤਾਰਨ ਦੇ ਪਿੰਡ ਕੰਗ ਵਿਖੇ ਤੇਂਦੂਏ ਦੀ ਦਹਿਸ਼ਤ ਦੇਖ਼ਣ ਨੂੰ ਮਿਲੀ ਹੈ, ਲੋਕਾਂ ਵੱਲੋਂ ਤੇਂਦੂਏ ਨੂੰ ਸਰਕਾਰੀ ਸਕੂਲ ਦੇ ਨੇੜੇ ਤੇੜੇ ਘੁੰਮਦੇ ਦੇਖਿਆ ਗਿਆ ਹੈ, ਤੇਂਦੂਏ ਦੇ ਹੋਣ ਦੀ ਗੱਲ ਇਸ ਗੱਲ ਤੋਂ ਹੋਰ ਵੀ ਪੁਖ਼ਤਾ ਹੋ ਜਾਂਦੀ ਹੈ ਕਿ ਤੇਂਦੂਏ ਦੇ ਪਰਸਾਵੇ ਦੀਆਂ ਤਸਵੀਰਾਂ ਪਿੰਡ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਵੀ ਨਜ਼ਰ ਆ ਰਹੀਆਂ ਹਨ|ਤੇਂਦੂਏ ਦੀ ਦਹਿਸ਼ਤ ਕਾਰਨ ਸਰਕਾਰੀ ਸਕੂਲ ਕੰਗ ਦੇ ਸਟਾਫ਼ ਵੱਲੋਂ ਸਕੂਲ ਨੂੰ ਤਾਲਾ ਲਗਾ ਕੇ ਨੇੜੇ ਦੇ ਗੁਰਦੁਆਰਾ ਸਾਹਿਬ ਵਿਖੇ ਸਕੂਲ ਲਗਾਇਆ ਗਿਆ, ਬੀਤੀ ਰਾਤ ਕੁਝ ਲੋਕਾਂ ਵੱਲੋਂ ਤੇਂਦੂਏ ਨੂੰ ਪਿੰਡ ਕੰਗ ਦੇ ਸਰਕਾਰੀ ਸਕੂਲ ਦੇ ਨੇੜੇ ਘੁੰਮਦਿਆਂ ਅਤੇ ਕੰਧ ਟੱਪ ਕੇ ਸਕੂਲ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਜਿਸ ਦੇ ਅਤਿਆਤ ਵੱਜੋਂ ਵਿਦਿਆਰਥੀਆਂ ਦੀ ਸੁਰਖਿਆ ਨੂੰ ਦੇਖਦਿਆਂ ਸਕੂਲ ਨੂੰ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਹੈ ਅਤੇ ਵਣ ਵਿਭਾਗ ਅਤੇ ਪ੍ਰਸ਼ਾਸਨ ਨੂੰ ਤੇਂਦੂਏ ਦੀ ਸੂਚਨਾ ਦਿੱਤੀ ਗਈ ਹੈ ਸਕੂਲ ਸਟਾਫ ਨੇ ਕਿਹਾ ਕਿ ਵਣ ਵਿਭਾਗ ਦੀ ਟੀਮ ਵੱਲੋਂ ਪਿੰਡ ਦਾ ਦੌਰਾ ਕਰ ਪਿੰਡ ਵਿੱਚ ਪਿੰਜਰਾ ਲਗਾ ਕੇ ਤੇਂਦੂਏ ਨੂੰ ਫ਼ੜਨ ਦਾ ਭਰੋਸਾ ਦਿੱਤਾ ਗਿਆ ਹੈ ਦੱਸ ਦੇਈਏ ਕਿ ਸੱਤ ਸਾਲ ਪਹਿਲਾਂ ਵੀ ਸਕੂਲ ਦੇ ਨੇੜਿਓਂ ਤੇਂਦੂਏ ਨੂੰ ਫੜਿਆ ਗਿਆ ਸੀ|
ਜਨਵਰੀ 19, 2025 5:10 ਬਾਃ ਦੁਃ