ਚੰਡੀਗੜ੍ਹ, 12 ਜਨਵਰੀ 2024: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਹਰੀਕੇ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ । ਜਿੱਥੇ ਖਲੌਤੇ ਟਰਾਲੇ ਵਿੱਚ ਗੱਡੀ ਵੱਜਣ (Road accident) ਨਾਲ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ | ਉੱਥੇ ਹੀ ਇਸ ਮਾਮਲੇ ਸਬੰਧੀ ਮੌਕੇ ਤੇ ਪਹੁੰਚੀ ਥਾਣਾ ਹਰ ਇੱਕ ਦੇ ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਨੌਜਵਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਪਿੰਡ ਗੁਰੂ ਹਰਿਰਾਇ ਸਾਹਿਬ ਨੂੰ ਪਰਤ ਰਹੇ ਸਨ ਕਿ ਹਰੀਕੇ ਨਜਦੀਕ ਅੰਮ੍ਰਿਤਸਰ ਤੋਂ ਹਰੀਕੇ ਅੰਦਰ ਨਵੇਂ ਹਾਈਵੇ ਤੇ ਕਰੀਬ ਸਵਾ 12 ਵਜੇ ਹਾਈਵੇ ਉੱਪਰ ਇੱਕ ਕੰਟੇਨਰ ਖ਼ਰਾਬ ਹੋਣ ਕਾਰਨ ਹਾਈਵੇ ਉੱਪਰ ਹੀ ਖੜਾ ਸੀ, ਜਿਸ ਪਿੱਛੇ ਇੱਕ 18 ਟੈਰੀ ਟਰਾਲਾ ਖੜਾ ਸੀ ਅਤੇ ਧੁੰਦ ਜ਼ਿਆਦਾ ਸੰਘਣੀ ਹੋਣ ਕਰਕੇ ਸਵਿਫਟ ਕਾਰ ਪੀਬੀ 05 ਏ ਈ 66 36 ਉਸ ਟਰਾਲੇ ਵਿੱਚ ਜਾ ਵੱਜੀ |
ਹਾਦਸੇ (Road accident) ‘ਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਰਾਹ ਗਿਰਾਂ ਦੀ ਮੱਦਦ ਨਾਲ ਉਕਤ ਨੌਜਵਾਨਾਂ ਨੂੰ ਹਸਪਤਾਲ ਲਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਚਾਰ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ | ਜਿਹਨਾਂ ਦੀ ਪਛਾਣ ਪਰਮਜੀਤ ਸਿੰਘ ਗੁਰਦੇਵ ਸਿੰਘ ਰੋਬਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਵਜੋਂ ਹੋਈ ਹੈ। ਦਿਲਬਾਗ ਸਿੰਘ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਬਲਵਿੰਦਰ ਸਿੰਘ ਜੋ ਕਿ ਹਾਦਸੇ ਵਿੱਚ ਜ਼ਖਮੀ ਹੋ ਗਿਆ ਹੈ ।
ਉਥੇ ਹੀ ਮੌਕੇ ‘ਤੇ ਪਹੁੰਚੇ ਥਾਣਾ ਹਰੀਕੇ ਦੇ ਮੁਖੀ ਐਸਐਚਓ ਕੇਵਲ ਸਿੰਘ ਨੇ ਦੱਸਿਆ ਕਿ ਟਰਾਲੇ ਵਿੱਚ ਵਜੇ ਸਵਿਫਟ ਕਾਰ ਵਿੱਚ ਸਵਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਅਤੇ ਇਸ ਮਾਮਲੇ ਸਬੰਧੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਰਿਵਾਰ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਪਰਿਵਾਰ ਜਿਸ ਤਰ੍ਹਾਂ ਦੇ ਵੀ ਬਿਆਨ ਦਰਜ ਕਰਵਾਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |