1 ਮਾਰਚ 2025: ਪੰਜਾਬ ਦੇ ਤਰਨਤਾਰਨ (Tarn Taran) ਤੋਂ ਵੱਡੀ ਖ਼ਬਰ ਆ ਰਹੀ ਹੈ। ਦਰਅਸਲ, ਤਰਨਤਾਰਨ ਦੇ ਪੰਡੋਰੀ ਗੋਲਾ ਪਿੰਡ ਵਿੱਚ ਉਸ ਸਮੇਂ ਸੋਗ ਛਾਇਆ ਹੋਇਆ ਸੀ ਜਦੋਂ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਘਰ ਦੀ ਛੱਤ ਡਿੱਗਣ ਨਾਲ ਇੱਕ ਪਰਿਵਾਰ (family) ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਸ਼ਿਕਾਰ ਪਤੀ, ਪਤਨੀ ਅਤੇ ਤਿੰਨ ਬੱਚੇ ਸਨ। ਹਾਦਸੇ ਤੋਂ ਬਾਅਦ ਸਦਰ ਥਾਣਾ ਪੁਲਿਸ ਅਤੇ ਪਿੰਡ ਵਾਸੀਆਂ ਨੇ ਛੱਤ ਦੇ ਮਲਬੇ ਵਿੱਚ ਫਸੇ 5 ਲੋਕਾਂ ਨੂੰ ਬਚਾਇਆ ਅਤੇ ਹਸਪਤਾਲ (hospital) ਪਹੁੰਚਾਇਆ, ਜਿੱਥੇ ਡਾਕਟਰਾਂ (doctors) ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਰਨ ਵਾਲਿਆਂ ਵਿੱਚ ਪਤੀ ਪਤਨੀ ਅਤੇ ਤਿੰਨ ਬੱਚੇ ਸ਼ਾਮਲ
1) ਗੁਰਿੰਦਰ ਸਿੰਘ ਗੋਬਿੰਦਾ ਪੁੱਤਰ ਅਵਤਾਰ ਸਿੰਘ, (2) ਉਸ ਦੀ ਪਤਨੀ ਅਮਰਜੀਤ ਕੌਰ (3) ਲੜਕਾ ਗੁਰਲਾਲ ਸਿੰਘ (4) ਲੜਕਾ ਗੁਰਬਾਜ ਸਿੰਘ (5)ਲੜਕੀ ਰਾਜਬੀਰ ਕੌਰ ਵਜੋਂ ਪਛਾਣ ਹੋਈ ਹੈ।