ਫਾਜ਼ਿਲਕਾ 22 ਮਾਰਚ 2024: ਡਾ. ਚੰਦਰ ਸ਼ੇਖਰ ਸਿਵਲ ਸਰਜਨ ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਡਾ. ਕਵਿਤਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਟੀਬੀ ਦਿਵਸ (World TB Day) ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਸਮੇਂ ਡਾ. ਕਵਿਤਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਸਾਲ 24 ਮਾਰਚ ਨੂੰ ਵਿਸ਼ਵ ਟੀਬੀ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਐਨਟੀਈਪੀ ਪ੍ਰੋਗਰਾਮ ਅਧੀਨ ਟੀ ਬੀ ਦੀ ਬਿਮਾਰੀ ਨੂੰ 2025 ਤੱਕ ਖਤਮ ਕਰਨ ਦੇ ਟੀਚੇ ਨਾਲ ਜ਼ਿਲ੍ਹੇ ਫਾਜ਼ਿਲਕਾ ਵਿੱਚ ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਜਾਗਰੂਕ ਕਰਕੇ, ਟੀਬੀ ਦੇ ਲੱਛਣਾਂ ਵਾਲੇ ਮਰੀਜਾਂ ਨੂੰ ਪ੍ਰੇਰਿਤ ਕਰਕੇ ਸਿਹਤ ਸੰਸਥਾਵਾਂ ਵਿੱਚ ਲਿਆ ਕੇ ਟੈਸਟ ਅਤੇ ਇਲਾਜ ਕਰਵਾਇਆ ਜਾ ਰਿਹਾ ਹੈ।
ਡਾ. ਨੀਲੂ ਚੁੱਘ ਜਿਲ੍ਹਾ ਟੀ ਬੀ (TB) ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਟੀਬੀ ਸਬੰਧੀ ਕੌਈ ਲੱਛਣ ਆਉਂਦੇ ਹਨ, ਜਿਵੇਂ ਦੋ ਹਫ਼ਤੇ ਤੋਂ ਜਿਆਦਾ ਖਾਂਸੀ, ਭਾਰ ਘਟਨਾ, ਭੁੱਖ ਨਾ ਲੱਗਣਾ, ਸ਼ਾਮ ਵੇਲੇ ਬੁਖਾਰ ਹੋਣਾ, ਲੰਬਾ ਸਾਹ ਲੈਣ ਤੇ ਛਾਤੀ ਵਿਚ ਦਰਦ, ਬਲਗਮ ਵਿਚ ਖੂਨ ਆਉਣਾ, ਗਰਦਨ ਵਿੱਚ ਗਿਲਟੀਆਂ ਦਾ ਹੋਣਾ, ਲੰਬੇ ਸਮੇਂ ਤੋਂ ਪੇਟ ਜਾਂ ਰੀੜ ਦੀ ਹੱਡੀ ਵਿੱਚ ਦਰਦ, ਰਾਤ ਨੂੰ ਤਰੇਲੀਆਂ ਆਉਣਾ ਆਦਿ ਆਉਣ ਤਾਂ ਨੇੜੇ ਦੀ ਸਿਹਤ ਸੰਸਥਾ ਵਿੱਚ ਚੈੱਕ ਅੱਪ ਕਰਵਾਓ।
ਉਹਨਾਂ ਟੀ ਬੀ ਦੇ ਸ਼ੱਕੀ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ਤੇ ਮਾਸਕ ਪਹਿਣਨਾ ਯਕੀਨੀ ਬਣਾਉਣ, ਖਾਂਸੀ ਜਾਂ ਛਿੱਕ ਸਮੇਂ ਆਪਣਾ ਮੂੰਹ ਢੱਕ ਲੈਣ, ਵਾਰ ਵਾਰ ਹੱਥ ਧੋਣ, ਖੁੱਲ੍ਹੀਆਂ ਥਾਵਾਂ ਤੇ ਨਾ ਥੁੱਕਣ, ਉਹਨਾਂ ਕਿਹਾ ਕਿ ਟੀ ਬੀ ਦੀ ਬਿਮਾਰੀ ਹੋਣ ਤੇ ਮਾਹਰ ਡਾਕਟਰਾਂ ਅਨੁਸਾਰ ਦਵਾਈ ਦਾ ਪੂਰਾ ਕੋਰਸ ਕਰਨ। ਇਸ ਸਮੇਂ ਡਾ. ਰੋਹਿਤ ਗੋਇਲ ਸੀਨੀਅਰ ਮੈਡੀਕਲ ਅਫਸਰ ਡਾਕਟਰ ਐਰਿਕ ਐਡੀਸਨ , ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਕੰਬੋਜ , ਡਾਕਟਰ ਅਮਨਾ ਕੰਬੋਜ ਜਿਲਾ ਫਾਜ਼ਿਲਕਾ, ਵਿਨੋਦ ਕੁਮਾਰ ਜਿਲਾ ਮਾਸ ਮੀਡੀਆ ਅਫ਼ਸਰ ਬਲਾਕ ਐਜੂਕੇਟਰ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਪਾਰਸ ਕਟਾਰੀਆ , ਪੁਸ਼ਪਿੰਦਰ ਸਿੰਘ, ਐਸ ਟੀ ਐਸ, ਮੇਲ ਵਰਕਰ ਵਿਕੀ ਸਿੰਘ ਹਾਜਰ ਸੀ।