11 ਅਪ੍ਰੈਲ 2025: ਤਾਮਿਲਨਾਡੂ (Tamil Nadu) ਦੇ ਕੋਇੰਬਟੂਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ 8ਵੀਂ ਜਮਾਤ ਦੀ ਇੱਕ ਦਲਿਤ ਲੜਕੀ (girl) ਨੂੰ ਪ੍ਰੀਖਿਆ ਦੇਣ ਲਈ ਇਕੱਲਿਆਂ ਬਿਠਾਇਆ ਗਿਆ। ਦੱਸਿਆ ਗਿਆ ਕਿ ਕੁੜੀ ਨੂੰ ਮਾਹਵਾਰੀ (Menstruation) ਆ ਰਹੀ ਸੀ। ਇਹ ਕੁੜੀ ਕੋਇੰਬਟੂਰ ਦੇ ਸੇਂਗੁਟੈਪਲਯਮ ਦੇ ਸਵਾਮੀ ਚਿਦਭਵਾਨੰਦ ਮੈਟ੍ਰਿਕ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹੈ।
ਦੱਸ ਦੇਈਏ ਕਿ ਇਸ ਘਟਨਾ ਦਾ 1.22 ਮਿੰਟ ਦਾ ਵੀਡੀਓ ਵਾਇਰਲ (video viral) ਹੋ ਰਿਹਾ ਹੈ। ਇਸ ਵਿੱਚ ਕੁੜੀ ਪੌੜੀਆਂ ‘ਤੇ ਬੈਠੀ ਪ੍ਰੀਖਿਆ ਦਿੰਦੀ ਦਿਖਾਈ ਦੇ ਰਹੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੜਕੀ ਨੂੰ 5 ਅਪ੍ਰੈਲ ਨੂੰ ਜਾਂਚ ਦੌਰਾਨ ਮਾਹਵਾਰੀ ਸ਼ੁਰੂ ਹੋਈ। ਇਸ ਤੋਂ ਬਾਅਦ ਮੁੱਖ ਅਧਿਆਪਕਾ (Headmistress) ਨੇ ਉਸਨੂੰ ਕਲਾਸ ਦੇ ਬਾਹਰ ਬੈਠ ਕੇ ਪ੍ਰੀਖਿਆ ਦੇਣ ਲਈ ਕਿਹਾ।
ਵੀਡੀਓ ਵਿੱਚ ਕੀ ਹੈ…
ਕੁੜੀ ਨੂੰ ਇੱਕ ਔਰਤ ਨਾਲ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਔਰਤ ਕੁੜੀ ਦੀ ਮਾਂ ਹੈ। ਵੀਡੀਓ ਵਿੱਚ, ਕੁੜੀ ਨੇ ਕਿਹਾ: “ਪ੍ਰਿੰਸੀਪਲ ਨੇ ਮੈਨੂੰ ਇੱਥੇ (ਪੌੜੀਆਂ ‘ਤੇ) ਬੈਠਣ ਅਤੇ ਪ੍ਰੀਖਿਆ ਦੇਣ ਲਈ ਕਿਹਾ।” ਕੁੜੀ ਨੇ ਇਹ ਵੀ ਦੱਸਿਆ ਕਿ ਇਹ (ਬਾਹਰ ਬੈਠ ਕੇ ਪ੍ਰੀਖਿਆ ਦੇਣਾ) ਪਹਿਲੀ ਵਾਰ ਨਹੀਂ ਹੋਇਆ। ਉਹ (ਪ੍ਰਿੰਸੀਪਲ) ਮੈਨੂੰ ਪ੍ਰੀਖਿਆ ਲਈ ਕਿਸੇ ਹੋਰ ਜਗ੍ਹਾ ਲੈ ਗਈ।
Read More: ਕਿਹੜੇ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਹੈ ਕੱਚਾ ਦੁੱਧ? ਜਾਣੋ ਨੁਕਸਾਨ