28 ਦਸੰਬਰ 2024: ਤਾਮਿਲਨਾਡੂ (Tamil Nadu) ‘ਚ ਚੇਨਈ (Chennai) ਨੇੜੇ ਦੇਵੀ ਮੇਲਮਾਰੂਵਥੁਰ (Devi Melmaruvathur Aman temple) ਅਮਾਨ ਮੰਦਰ ਦੀ ਯਾਤਰਾ ‘ਤੇ ਜਾ ਰਹੇ ਕਰੀਬ 40 ਲੋਕ ਸੜਕ(road accident) ਹਾਦਸੇ ‘ਚ ਜ਼ਖਮੀ(injured) ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਕ, ਜੋ ਨਿੱਜੀ (private bus) ਬੱਸ ‘ਚ ਪੀੜਤ ਲੋਕ ਸਵਾਰ ਸਨ, ਸ਼ੁੱਕਰਵਾਰ ਨੂੰ ਤਾਮਿਲਨਾਡੂ (Krishnagiri district of Tamil Nadu) ਦੇ ਕ੍ਰਿਸ਼ਨਾਗਿਰੀ ਜ਼ਿਲੇ ‘ਚ ਊਥਾਨਗਰਾਈ ਨੇੜੇ ਭਾਰੀ ਮੀਂਹ ਕਾਰਨ ਪਲਟ ਗਈ।
ਜਾਣਕਾਰੀ ਮੁਤਾਬਕ ਬੱਸ ‘ਚ ਕੁੱਲ 52 ਲੋਕ ਸਵਾਰ ਸਨ। ਬੱਸ ਨੂੰ ਇੱਕ ਸਮੂਹ ਨੇ ਤੀਰਥ ਯਾਤਰਾ ਲਈ ਕਿਰਾਏ ‘ਤੇ ਲਿਆ ਸੀ। ਭਾਰੀ ਮੀਂਹ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਪਲਟ ਗਈ, ਜਿਸ ਕਾਰਨ ਕਰੀਬ 40 ਸ਼ਰਧਾਲੂ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਕ੍ਰਿਸ਼ਨਾਗਿਰੀ ਦੇ ਸਰਕਾਰੀ ਹਸਪਤਾਲ ਅਤੇ ਹੋਰ ਹਸਪਤਾਲਾਂ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਾਦਸੇ ਕਾਰਨ ਕ੍ਰਿਸ਼ਨਾਗਿਰੀ ਹਾਈਵੇਅ ’ਤੇ ਕੁਝ ਘੰਟਿਆਂ ਲਈ ਆਵਾਜਾਈ ਠੱਪ ਰਹੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
read more: Tamil Nadu: ਪ੍ਰਾਈਵੇਟ ਹਸਪਤਾਲ ‘ਚ ਲੱਗੀ ਅੱ.ਗ, 6 ਜਣਿਆ ਦੀ ਮੌ.ਤ