ਚੰਡੀਗੜ੍ਹ, 26 ਅਗਸਤ, 2023: ਤਾਮਿਲਨਾਡੂ (Tamil Nadu) ਦੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਅੱਜ ਇੱਕ ਟਰੇਨ (Train) ‘ਚ ਭਿਆਨਕ ਅੱਗ ਲੱਗ ਗਈ। ਪੁਨਾਲੂਰ-ਮਦੁਰੈ ਐਕਸਪ੍ਰੈਸ ਟਰੇਨ ਦੇ ਡੱਬੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਰੇਲਵੇ ਨੇ ਦੱਸਿਆ ਕਿ ਅੱਗ ਇੱਕ ‘ਪ੍ਰਾਈਵੇਟ ਪਾਰਟੀ ਕੋਚ’ ਵਿੱਚ ਲੱਗੀ ਜਿਸ ਵਿੱਚ 65 ਯਾਤਰੀ ਸਵਾਰ ਸਨ, ਜੋ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਆਏ ਸਨ।
ਮਿਲੀ ਜਾਣਕਾਰੀ ਮੁਤਾਬਕ ਜਿਸ ਕੋਚ ‘ਚ ਅੱਗ ਲੱਗੀ ਉਹ ਪ੍ਰਾਈਵੇਟ ਪਾਰਟੀ ਦਾ ਕੋਚ ਸੀ ਭਾਵ ਪੂਰਾ ਕੋਚ ਕਿਸੇ ਵਿਅਕਤੀ ਵੱਲੋਂ ਬੁੱਕ ਕੀਤਾ ਗਿਆ ਸੀ। ਟਰੇਨ (Train) ‘ਚ ਸਵਾਰ ਯਾਤਰੀ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਮਦੁਰਾਈ ਪਹੁੰਚੇ ਸਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ, ਫਾਇਰ ਬ੍ਰਿਗੇਡ ਅਤੇ ਬਚਾਅ ਕਰਮੀਆਂ ਨੇ ਡੱਬੇ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਅੱਗ ‘ਤੇ ਕਾਬੂ ਪਾਉਣ ਦੇ ਯਤਨਾਂ ‘ਚ ਰੇਲਵੇ ਕਰਮਚਾਰੀ ਲੱਗੇ ਹੋਏ ਸਨ ।
ਦੱਖਣੀ ਰੇਲਵੇ ਨੇ ਦੱਸਿਆ ਕਿ ਟਰੇਨ ‘ਚ ਅੱਗ ਸਵੇਰੇ 5.15 ਵਜੇ ਲੱਗੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਵੇਰੇ 7.15 ‘ਤੇ ਇਸ ‘ਤੇ ਕਾਬੂ ਪਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਪਾਰਟੀ ਕੋਚ ‘ਚ ਸਵਾਰ ਯਾਤਰੀਆਂ ਨੇ ਗੈਸ ਸਿਲੰਡਰ ਲੈ ਕੇ ਆਏ ਸੀ, ਜਿਸ ਕਾਰਨ ਉਸ ‘ਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਢੰਗ ਲਿਆਂਦਾ ਸਿਲੰਡਰ ਹੀ ਅੱਗ ਦਾ ਕਾਰਨ ਬਣਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਮੈਂਬਰ ਚਾਹ-ਨਾਸ਼ਤਾ ਤਿਆਰ ਕਰਨ ਲਈ ਨਾਜਾਇਜ਼ ਤੌਰ ’ਤੇ ਲਿਆਂਦੇ ਐਲਪੀਜੀ ਸਿਲੰਡਰ ਦੀ ਵਰਤੋਂ ਕਰ ਰਹੇ ਸਨ | ਜ਼ਿਆਦਾਤਰ ਯਾਤਰੀ ਅੱਗ ਦੀ ਲਪੇਟ ‘ਚ ਆ ਗਏ। ਅੱਗ ਲੱਗਣ ‘ਤੇ ਕੁਝ ਲੋਕ ਕੋਚ ‘ਚੋਂ ਬਾਹਰ ਨਿਕਲ ਗਏ। ਕੋਚ ਦੇ ਵੱਖ ਹੋਣ ਤੋਂ ਪਹਿਲਾਂ ਹੀ ਕੁਝ ਯਾਤਰੀ ਪਲੇਟਫਾਰਮ ‘ਤੇ ਉਤਰ ਚੁੱਕੇ ਸਨ। ਇਸ ਵਿਚ ਕਿਹਾ ਗਿਆ ਹੈ ਕਿ ਪਾਰਟੀ ਕੋਚ ਨੇ 17 ਅਗਸਤ ਨੂੰ ਲਖਨਊ ਤੋਂ ਯਾਤਰਾ ਸ਼ੁਰੂ ਕੀਤੀ ਸੀ, ਜਿਸ ਵਿਚ ਐਤਵਾਰ ਨੂੰ ਚੇਨਈ ਜਾਣਾ ਸੀ ਅਤੇ ਉਥੋਂ ਵਾਪਸ ਲਖਨਊ ਜਾਣਾ ਸੀ।