Tamil Nadu: ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, 9 ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਉਮਰ ਕੈਦ

6 ਅਪ੍ਰੈਲ 2025: ਤਾਮਿਲਨਾਡੂ ਦੇ ਥੂਥੁਕੁੜੀ ਜ਼ਿਲ੍ਹੇ ਵਿੱਚ ਪੁਲਿਸ (police) ਹਿਰਾਸਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ, ਸਥਾਨਕ ਅਦਾਲਤ (court) ਨੇ ਡੀਐਸਪੀ ਰੈਂਕ ਦੇ ਇੱਕ ਅਧਿਕਾਰੀ ਸਮੇਤ 9 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਨ੍ਹਾਂ ‘ਤੇ ਜੁਰਮਾਨਾ ਵੀ ਲਗਾਇਆ ਹੈ। ਅਦਾਲਤ (court) ਨੇ ਸਬੂਤਾਂ ਦੀ ਘਾਟ ਕਾਰਨ 11 ਵਿੱਚੋਂ 2 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਹ ਮਾਮਲਾ 1999 ਦਾ ਹੈ ਜਦੋਂ ਇੱਕ ਵਿਅਕਤੀ, ਸੀ. ਵਿਨਸੈਂਟ, ਦੀ ਥਲਾਮੁਥੂ ਨਗਰ ਪੁਲਿਸ ਸਟੇਸ਼ਨ ਵਿੱਚ ਹਿਰਾਸਤ ਵਿੱਚ ਮੌਤ ਹੋ ਗਈ ਸੀ।

ਕੀ ਮਾਮਲਾ ਸੀ?

17 ਸਤੰਬਰ, 1999 ਨੂੰ, ਸੀ. ਵਿਨਸੈਂਟ ਨਾਮ ਦੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਥਲਾਮੁਥੂ ਨਗਰ ਪੁਲਿਸ ਸਟੇਸ਼ਨ ਲਿਆਂਦਾ ਗਿਆ। ਉਸ ਸਮੇਂ ਦੇ ਸਬ ਇੰਸਪੈਕਟਰ ਰਾਮਕ੍ਰਿਸ਼ਨਨ ਨੇ ਉਸਨੂੰ ਲਾਕਅੱਪ ਵਿੱਚ ਰੱਖਿਆ। ਵਿਨਸੈਂਟ ਦੀ ਅਗਲੇ ਦਿਨ ਰਹੱਸਮਈ ਹਾਲਾਤਾਂ ਵਿੱਚ ਲਾਕਅੱਪ ਵਿੱਚ ਮੌਤ ਹੋ ਗਈ। ਵਿਨਸੈਂਟ ਦੀ ਪਤਨੀ ਕ੍ਰਿਸ਼ਨਾਮੱਲ ਨੇ ਦੋਸ਼ ਲਗਾਇਆ ਕਿ ਪੁਲਿਸ ਵਾਲਿਆਂ ਨੇ ਉਸਦੇ ਪਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਸਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।

Read more: Tamil Nadu: ਪ੍ਰਾਈਵੇਟ ਹਸਪਤਾਲ ‘ਚ ਲੱਗੀ ਅੱ.ਗ, 6 ਜਣਿਆ ਦੀ ਮੌ.ਤ

Scroll to Top