ਅਫਗਾਨਿਸਤਾਨ ਕਾਬੁਲ ਦੇ ਗੁਰੁਦਵਾਰੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵੱਡੇ ਦੇਸ਼ਾਂ ਨਾਲ ਗੱਲਬਾਤ ਜਾਰੀ -ਰਵੀ ਸਿੰਘ ਖਾਲਸਾ

ਅਫਗਾਨਿਸਤਾਨ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵੱਡੇ ਦੇਸ਼ਾਂ ਨਾਲ ਗੱਲਬਾਤ ਜਾਰੀ – ਰਵੀ ਸਿੰਘ ਖਾਲਸਾ

ਚੰਡੀਗੜ੍ਹ , 16 ਅਗਸਤ 2021 : ਅਫਗਾਨਿਸਤਾਨ ਵਿੱਚ ਇੱਕ ਵੱਡਾ ਸਿਆਸੀ ਸੰਕਟ ਪੈਦਾ ਹੋ ਚੁੱਕਾ ਹੈ | ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਛੱਡ ਕੇ ਚਲੇ ਗਏ ਹਨ । ਇੱਕ ਖ਼ਬਰ ਅਦਾਰੇ ਦੇ ਅਨੁਸਾਰ, ਅਸ਼ਰਫ ਗਨੀ ਦੇ ਤਜ਼ਾਕਿਸਤਾਨ ਜਾਣ ਦੀ ਖਬਰ ਹੈ।

ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਤਜ਼ਾਕਿਸਤਾਨ ਚਲੇ ਗਏ ਹਨ ਨਾਲ ਹੀ ਉਪ ਰਾਸ਼ਟਰਪਤੀ ਸਾਲੇਹ ਦੀ ਵੀ ਅਫਗਾਨਿਸਤਾਨ ਛੱਡਣ ਦੀ ਖਬਰ ਸਾਹਮਣੇ ਆਈ ਹੈ । ਕਾਬੁਲ ਵਿੱਚ ਰਾਤ 9 ਵਜੇ ਤੋਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।

ਜਿਸ ਨੂੰ ਲੈ ਹਰ ਕੋਈ ਚਿੰਤਤ ਨਜ਼ਰ ਆ ਰਿਹਾ ਹੈ ਤੇ ਹੁਣ ਖਾਲਸਾ ਐਂਡ ਦੇ ਪ੍ਰਮੁੱਖ ਰਵੀ ਸਿੰਘ ਖਾਲਸਾ ਨੇ ਅਫ਼ਗ਼ਾਨਿਸਤਾਨ ਦੇ ਹਾਲਾਤਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ “ਪਿਛਲੇ ਕੁੱਝ ਦਿਨਾਂ ਦੇ ਜੋ ਹਾਲਾਤ ਅਫ਼ਗ਼ਾਨਿਸਤਾਨ ਦੇ ਵਿੱਚ ਬਣੇ ਹੋਏ ਹਨ ਉਹਨਾਂ ਨੂੰ ਵੇਖ ਕੇ ਅਸੀਂ ਬਹੁਤ ਚਿੰਤਕ ਹਾਂ । ਕਾਬਲ ਵਿੱਚ ਕੁੱਝ 300 ਦੇ ਕਰੀਬ ਘੱਟ ਗਿਣਤੀ ਪਰਿਵਾਰ ਆਪਣੀ ਜਾਨ ਬਚਾ ਕੇ ਗੁਰੂ ਘਰ ਅੰਦਰ ਬੈਠੇ ਹੋਏ ਹਨ ਜ਼ਿਹਨਾਂ ਵਿੱਚ ਸਿੱਖ ਅਤੇ ਹਿੰਦੂ ਪਰਿਵਾਰ ਹਨ। ਅਸੀਂ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਲਈ ਤਿਆਰ ਹਾਂ ਤੇ ਲਗਾਤਾਰ ਇੰਗਲੈਂਡ , ਕੈਨੇਡਾ ਤੇ ਭਾਰਤ ਦੀ ਸਰਕਾਰ ਨਾਲ ਸੰਪਰਕ ਵਿੱਚ ਹਾਂ। ਸਾਡੀ ਸਮੁੱਚੀ ਟੀਮ ਸਾਰੇ ਲੋਕਾਂ ਦੀ ਸੁਰੱਖਿਆ ਲਈ ਅਰਦਾਸ ਕਰਦੀ ਹੈ”|

|

Scroll to Top