ਮਜੀਠਾ, 18 ਜਨਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਤਲਬੀਰ ਜੋ ਅਕਾਲੀ ਦਲ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਹਨ, ਉਹ ਮਜੀਠਾ ‘ਚ ਉਮੀਦਵਾਰ ਹੋਣਗੇ। ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਲਬੀਰ ਇੱਥੇ ਬੈਠੇ ਹਨ,ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ, ਉਹ ਕਹਿੰਦੇ ਹਨ, ‘ਮੇਰੇ ਇਲਾਕੇ ਨੂੰ ਇਸ ਦੀ ਲੋੜ ਹੈ,’ ‘ਮੇਰੇ ਇਲਾਕੇ ਨੂੰ ਉਸ ਚੀਜ਼ ਦੀ ਲੋੜ ਹੈ।’ ਮੈਂ ਉਨ੍ਹਾਂ ਨੂੰ ਕਿਹਾ ਕਿ ਕੀ ਤੁਸੀਂ ਸਿਰਫ਼ ਮੰਗ ਪੱਤਰ ਦਿੰਦੇ ਰਹੋਗੇ? ਫੈਸਲਾ ਲੈਣ ਵਾਲੇ ਬਣੋ।'”
ਮੁੱਖ ਮੰਤਰੀ ਮਾਨ ਨੇ ਤਲਬੀਰ ਦਾ ਹੱਥ ਉੱਚਾ ਕੀਤਾ ਅਤੇ ਕਿਹਾ, “ਅਸੀਂ ਫੈਸਲਾ ਕੀਤਾ ਹੈ ਕਿ ਤਲਬੀਰ ਹੁਣ ਮਜੀਠਾ ਹਲਕੇ ਦਾ ਚਾਰਜ ਸੰਭਾਲਣਗੇ।” ਮੁੱਖ ਮੰਤਰੀ ਨੇ ਫਿਰ ਕਿਹਾ, “ਹੁਣ ਮੈਨੂੰ ਨਾ ਪੁੱਛੋ, ਤੁਹਾਡੇ ਦਸਤਖ਼ਤ ਸਵੀਕਾਰ ਕੀਤੇ ਜਾਣਗੇ। ਪਰਮਾਤਮਾ ਲੋਕਾਂ ‘ਚ ਰਹਿੰਦਾ ਹੈ। ਜਦੋਂ ਲੋਕ ਤੁਹਾਡੇ ਨਾਲ ਹੁੰਦੇ ਹਨ, ਤਾਂ ਪਰਮਾਤਮਾ ਤੁਹਾਡੇ ਨਾਲ ਹੁੰਦਾ ਹੈ।”
ਜਿਕਰਯੋਗ ਹੈ ਕਿ ਤਲਬੀਰ ਦੋ ਸਾਲ ਪਹਿਲਾਂ ਅਕਾਲੀ ਦਲ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਸਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮਜੀਠਾ ਤੋਂ ਚੋਣ ਲੜ ਰਹੇ ਹਨ, ਹੁਣ ਤਲਬੀਰ ਉਨ੍ਹਾਂ ਦੇ ਖਿਲਾਫ਼ ਚੋਣ ਲੜਨਗੇ।
Read More: ਚੰਡੀਗੜ੍ਹ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਕਾਰ ‘ਚੋਂ 1 ਕਿੱਲੋ ਸੋਨਾ ਤੇ 1.42 ਕਰੋੜ ਰੁਪਏ ਦੀ ਨਕਦੀ ਜ਼ਬਤ




