Site icon TheUnmute.com

ਦੇਸ਼ ਦੀ ਤਰੱਕੀ ਲਈ ਜੈਵਿਕ ਖੇਤੀ ਅਪਨਾਉਣ ਵੱਲ ਠੋਸ ਕਦਮ ਚੁੱਕੇ ਜਾਣ: ਗਊ ਕਮਿਸ਼ਨ ਦੇ ਚੇਅਰਮੈਨ ਦੀ ਸਰਕਾਰਾਂ ਨੂੰ ਅਪੀਲ

ਜੈਵਿਕ ਖੇਤੀ ਅਪਨਾਉਣ ਵੱਲ
ਚੰਡੀਗੜ੍ਹ, 30 ਅਕਤੂਬਰ 2021 : ਪੰਜਾਬ ਰਾਜ ਗਊ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਤਰੱਕੀ ਲਈ ਜੈਵਿਕ ਖੇਤੀ ਅਪਨਾਉਣ ਵੱਲ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਪਟਿਆਲਾ ਵਿਖੇ ਕਿਸਾਨਾਂ ਦੀ ਬਿਹਤਰੀ ਲਈ ਕਿਸਾਨ ਆਗੂ ਕਮਲਜੀਤ ਸਿੰਘ ਪੰਨੂੰ, ਪ੍ਰਧਾਨ, ਕਿਸਾਨ ਸੰਘਰਸ ਕਮੇਟੀ ਪੰਜਾਬ-ਕਮ-ਮੈਂਬਰ ਸੰਯੁਕਤ ਕਿਸਾਨ ਮੋਰਚਾ ਅਤੇ ਭਾਈ ਬਲਦੇਵ ਸਿੰਘ ਸਿਰਸਾ, ਪ੍ਰਧਾਨ, ਬੀ.ਕੇ.ਯੂ. ਸਿਰਸਾ ਕਿਸਾਨ ਮੋਰਚਾ ਨਾਲ ਰਸਮੀ ਮੀਟਿੰਗ ਦੌਰਾਨ  ਸ਼ਰਮਾ ਨੇ ਜੈਵਿਕ ਖੇਤੀ ਕਰਨ ਅਪਨਾਉਣ ਲਈ ਲੰਮਾ ਵਿਚਾਰ-ਵਟਾਂਦਰਾ ਕੀਤਾ।
 ਸ਼ਰਮਾ ਨੇ ਦੱਸਿਆ ਕਿ ਸਰਹੱਦੀ ਸੂਬੇ ਪੰਜਾਬ ਦਾ ਕਿਸਾਨ ਸਖ਼ਤ ਮਿਹਨਤ ਸਦਕਾ ਦੇਸ਼ ਦਾ ਢਿੱਡ ਭਰ ਰਿਹਾ ਹੈ ਅਤੇ ਇਸ ਧਰਤੀ ਦੇ ਜਾਏ ਫ਼ੌਜ ਵਿੱਚ ਜਾ ਕੇ ਦੇਸ਼ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਪੈਦਾਵਾਰ ਲਈ ਖ਼ਤਰਨਾਕ ਕੀਟਨਾਸ਼ਕ ਸਪਰੇਆਂ ਦੀ ਵਰਤੋਂ ਨਾਲ ਨਿੱਤ ਨਵੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਜੈਵਿਕ ਖੇਤੀ ਹੀ ਇੱਕੋ-ਇੱਕ ਸਾਧਨ ਹੈ।
Exit mobile version