Tahawwur Rana

Tahawwur Rana India: ਮੁੰਬਈ ਹ.ਮ.ਲੇ ਦੇ ਮਸਟਰਮਾਈਂਡ ਨੂੰ ਲਿਆਂਦਾ ਗਿਆ ਭਾਰਤ, ਦਿੱਲੀ ਪਹੁੰਚਿਆ ਵਿਸ਼ੇਸ਼ ਜਹਾਜ਼

10 ਅਪ੍ਰੈਲ 2025: 2008 ਦੇ ਮੁੰਬਈ (mumbai) ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ (Tahawwur Rana) ਨੂੰ ਅਮਰੀਕਾ ਤੋਂ ਭਾਰਤ ਲੈ ਕੇ ਜਾਣ ਵਾਲਾ ਵਿਸ਼ੇਸ਼ ਜਹਾਜ਼ ਦਿੱਲੀ (delhi) ਪਹੁੰਚ ਗਿਆ ਹੈ। ਦੱਸ ਦੇਈਏ ਕਿ ਮੁੰਬਈ ਹਮਲੇ ਦੇ ਮਸਟਰਮਾਈਂਡ (mastermind) ਨੂੰ ਭਾਰਤ ਲਿਆਂਦਾ ਗਿਆ ਹੈ|

ਜਾਣਕਾਰੀ ਮਿਲੀ ਹੀ ਕਿ ਇਹ ਜਹਾਜ਼ ਦਿੱਲੀ ਦੇ ਪਾਲਮ ਤਕਨੀਕੀ ਹਵਾਈ ਅੱਡੇ ‘ਤੇ ਉਤਰਿਆ। ਇੱਥੋਂ ਤਹੱਵੁਰ ਰਾਣਾ (Tahawwur Rana) ਨੂੰ ਸਿੱਧਾ ਐਨਆਈਏ ਹੈੱਡਕੁਆਰਟਰ ਲਿਜਾਇਆ ਜਾਵੇਗਾ। ਐਨਆਈਏ ਹੈੱਡਕੁਆਰਟਰ (headquater) ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਜੇਲ੍ਹ ਸੂਤਰਾਂ ਅਨੁਸਾਰ ਰਾਣਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਇੱਕ ਉੱਚ ਸੁਰੱਖਿਆ ਵਾਲੇ ਵਾਰਡ ਵਿੱਚ ਰੱਖਿਆ ਜਾਵੇਗਾ। ਜੇਲ੍ਹ ਪ੍ਰਸ਼ਾਸਨ ਨੇ ਇਸ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ। ਹਾਲਾਂਕਿ, ਉਸਨੂੰ ਕਦੋਂ ਅਤੇ ਕਿਸ ਵਾਰਡ ਵਿੱਚ ਰੱਖਿਆ ਜਾਵੇਗਾ, ਇਸ ਬਾਰੇ ਅੰਤਿਮ ਫੈਸਲਾ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਲਿਆ ਜਾਵੇਗਾ।

ਜਾਂਚ ਏਜੰਸੀ ਐਨਆਈਏ ਅਤੇ ਖੁਫੀਆ ਏਜੰਸੀ ਰਾਅ ਦੀ ਇੱਕ ਸਾਂਝੀ ਟੀਮ ਬੁੱਧਵਾਰ ਨੂੰ ਤਹੱਵੁਰ ਨੂੰ ਲੈ ਕੇ ਅਮਰੀਕਾ ਤੋਂ ਰਵਾਨਾ ਹੋਈ। ਰਾਣਾ ( Rana) ਨੂੰ ਪਟਿਆਲਾ ਹਾਊਸ ਕੋਰਟ (patiala house court)  ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਪੇਸ਼ ਹੋਣ ਤੋਂ ਪਹਿਲਾਂ ਉਸਦਾ ਮੈਡੀਕਲ ਟੈਸਟ (medical test)  ਕਰਵਾਇਆ ਜਾਵੇਗਾ।

Read More: ਤਹੱਵੁਰ ਰਾਣਾ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ, ਅਮਰੀਕੀ ਸੁਪਰੀਮ ਕੋਰਟ ‘ਚ ਨਹੀਂ ਚੱਲੀਆਂ ਦਲੀਲਾਂ

Scroll to Top