July 3, 2024 12:20 pm

ਕੁਲਦੀਪ ਸਿੰਘ ਧਾਲੀਵਾਲ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਅਮਰੀਕਾ ‘ਚ ਕਤਲ ਹੋਏ ਕਰਨਵੀਰ ਸਿੰਘ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਵੰਡਾਇਆ

Kuldeep Singh Dhaliwal

ਸਮਾਣਾ, 11 ਅਕਤੂਬਰ 2023: ਪੰਜਾਬ ਦੇ ਪਰਵਾਸੀ ਭਾਰਤੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਬੀਤੇ ਦਿਨ ਅਮਰੀਕਾ ਵਿੱਚ ਕਤਲ ਹੋਏ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਦੇ ਨੌਜਵਾਨ ਕਰਨਵੀਰ ਸਿੰਘ ਦੇ ਪੀੜਤ ਪਰਿਵਾਰ ਨਾਲ ਮਿਲਕੇ ਅੱਜ ਅਫਸੋਸ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ […]

ਪਾਕਿਸਤਾਨ ਵੱਲੋਂ ਇਜ਼ਰਾਈਲ-ਫਿਲੀਸਤੀਨ ਸੰਘਰਸ਼ ਦੇ ਹੱਲ ਲਈ ਦੋ-ਰਾਜੀ ਹੱਲ ਨੂੰ ਲਾਗੂ ਕਰਨ ਦੀ ਬੇਨਤੀ

Israel

ਚੰਡੀਗੜ੍ਹ, 11 ਅਕਤੂਬਰ 2023: ਪਾਕਿਸਤਾਨ ਦੇ ਜ਼ਮਾਨ ਮੇਹਦੀ ਨੇ ਫਿਲੀਸਤੀਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਮੌਜੂਦਾ ਸੰਘਰਸ਼ ਸੱਤ ਦਹਾਕਿਆਂ ਦੇ ਗੈਰ-ਕਾਨੂੰਨੀ ਕਬਜ਼ੇ ਅਤੇ ਹਮਲੇ ਦੀ ਯਾਦ ਦਿਵਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਜ਼ਰਾਈਲ (Israel)-ਫਿਲੀਸਤੀਨ ਸੰਘਰਸ਼ ਦੇ ਹੱਲ ਲਈ ਦੋ-ਰਾਜੀ ਹੱਲ (Two state Solution) ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ । ਇਜ਼ਰਾਈਲ-ਹਮਾਸ […]

ਅਮਰੀਕਾ ‘ਚ ਚੀਨੀ ਦੂਤਾਵਾਸ ‘ਚ ਕਾਰ ਲੈ ਕੇ ਦਾਖਲ ਹੋਏ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰੀ

USA

ਚੰਡੀਗੜ੍ਹ, 10 ਅਕਤੂਬਰ 2023: ਅਮਰੀਕਾ (USA) ਦੇ ਸੈਨ ਫਰਾਂਸਿਸਕੋ ਵਿੱਚ ਮੰਗਲਵਾਰ ਸਵੇਰੇ ਇੱਕ ਵਿਅਕਤੀ ਆਪਣੀ ਕਾਰ ਨਾਲ ਚੀਨੀ ਵਣਜ ਦੂਤਘਰ ਵਿੱਚ ਦਾਖਲ ਹੋਇਆ। ਬੀਬੀਸੀ ਮੁਤਾਬਕ ਪੁਲਿਸ ਨੇ ਉਕਤ ਵਿਅਕਤੀ ਨੂੰ ਮਾਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਅਸੀਂ ਇਕ ਅਣਪਛਾਤੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ ਜੋ ਕੌਂਸਲੇਟ ਵਿਚ ਦਾਖਲ ਹੋਇਆ ਸੀ। ਇਸ ਘਟਨਾ ਦਾ […]

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਰੋਸ, ਬਾਇਡਨ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਦਾ ਦਿੱਤਾ ਭਰੋਸਾ

Jaahnavi Kandula

ਚੰਡੀਗੜ੍ਹ, 14 ਸਤੰਬਰ 2023: ਇਸ ਸਾਲ ਜਨਵਰੀ ‘ਚ ਭਾਰਤੀ ਵਿਦਿਆਰਥੀ ਜਾਹਨਵੀ ਕੰਦੂਲਾ (Jaahnavi Kandula) ਦੀ ਸਿਆਟਲ ‘ਚ ਤੇਜ਼ ਰਫਤਾਰ ਪੁਲਿਸ ਦੀ ਗਸ਼ਤ ਕਰ ਰਹੀ ਕਾਰ ਨੇ ਟੱਕਰ ਮਾਰ ਦਿਤੀ ਸੀ, ਜਿਸਦੇ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਇਸ ਦੀ […]

ਭਾਰਤ-ਮੱਧ ਪੂਰਬ-ਯੂਰਪ ਇਕਨੌਮਿਕ ਕੋਰੀਡੋਰ ‘ਤੇ ਤੁਰਕੀ ਨੇ ਜਤਾਇਆ ਇਤਰਾਜ਼

Economic Corridor

ਚੰਡੀਗੜ੍ਹ, 12 ਸਤੰਬਰ 2023: ਭਾਰਤ-ਮੱਧ ਪੂਰਬ-ਯੂਰਪ ਇਕਨੌਮਿਕ ਕੋਰੀਡੋਰ ਨੂੰ ਜੀ-20 ਸੰਮੇਲਨ ਦੀ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਤੁਰਕੀ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਨਾਂ ਕੋਈ ਕੋਰੀਡੋਰ (Economic Corridor) ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਪੂਰਬ ਤੋਂ ਪੱਛਮ ਵੱਲ ਜਾਣ […]

ਯੋਗਾ ਭਾਰਤ ਦਾ ਪੁਰਾਣਾ ਸੱਭਿਆਚਾਰ ਤੇ ਕਾਪੀਰਾਈਟ ਫ੍ਰੀ, ਇਹ ਦੁਨੀਆ ਨੂੰ ਜੋੜਦਾ ਹੈ: PM ਮੋਦੀ

Yoga

ਚੰਡੀਗੜ੍ਹ , 21 ਜੂਨ 2023: ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਦਿਵਸ ਦੇ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਅੱਜ ਯਾਨੀ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ (Yoga) ਪ੍ਰੋਗਰਾਮ ‘ਚ ਕਿਹਾ ਕਿ ਯੋਗ ਦਾ ਮਤਲਬ ਹੈ- ਇਕਜੁੱਟ। ਉਨ੍ਹਾਂ ਕਿਹਾ ਮੈਨੂੰ ਯਾਦ ਹੈ ਕਿ ਮੈਂ […]

ਕੈਲੀਫੋਰਨੀਆ ਦੀ ਸਟੇਟ ਸੇਨੈਟ ਵੱਲੋਂ ਸਿੱਖਾਂ ਨੂੰ ਹੈਲਮੈਟ ਪਾਉਣ ਤੋਂ ਛੋਟ ਦੇਣ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਵਾਗਤ

Harjinder Singh Dhami

ਅੰਮ੍ਰਿਤਸਰ, 06 ਜੂਨ 2023: ਅਮਰੀਕਾ ਦੇ ਕੈਲੀਫੋਰਨੀਆ (California) ਵਿਚ ਸਟੇਟ ਸੈਨਟ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਇਕ ਬਿੱਲ ‘ਤੇ ਮੋਹਰ ਲਾ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ ਬਿਨ੍ਹਾਂ ਹੈਲਮਟ ਪਹਿਨੇ ਆਪਣੀ ਰਵਾਇਤੀ ਦਸਤਾਰ ਬੰਨ ਕੇ ਬਾਈਕ ਚਲਾ ਸਕਣਗੇ। ਜਿਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਵਾਗਤ […]

ਅਮਰੀਕੀ ਰੱਖਿਆ ਮੰਤਰੀ ਦੀ ਰਾਜਨਾਥ ਸਿੰਘ ਨਾਲ ਮੁਲਾਕਾਤ, ਦੋਵੇਂ ਦੇਸ਼ਾਂ ਵਿਚਾਲੇ ਹੋਇਆ ਇਤਿਹਾਸਕ ਸਮਝੌਤਾ

Lloyd Austin

ਚੰਡੀਗੜ੍ਹ, 05 ਜੂਨ 2023: ਭਾਰਤ ਅਤੇ ਅਮਰੀਕਾ ਨੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਅਤੇ ਅੱਗੇ ਵਧਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਇਸ ਰੋਡਮੈਪ ਦੇ ਤਹਿਤ, ਦੋਵੇਂ ਦੇਸ਼ ਨਵੀਂ ਤਕਨਾਲੋਜੀ ਦੇ ਸਹਿ-ਵਿਕਾਸ ਦੇ ਨਾਲ-ਨਾਲ ਮੌਜੂਦਾ ਅਤੇ ਨਵੀਂ ਪ੍ਰਣਾਲੀਆਂ ਦੇ ਸਹਿ-ਉਤਪਾਦਨ ‘ਤੇ ਕੰਮ ਕਰਨਗੇ। ਇਸ ਦੇ ਨਾਲ ਹੀ ਦੋਵੇਂ ਦੇਸ਼ ਰੱਖਿਆ ਸਟਾਰਟ-ਅੱਪ ਈਕੋਸਿਸਟਮ ਵਿਚਾਲੇ ਸਹਿਯੋਗ […]

ਅਮਰੀਕਾ ਦੇ ਨਿਊ ਮੈਕਸੀਕੋ ‘ਚ ਬਾਈਕ ਰੈਲੀ ਦੌਰਾਨ ਗੋਲੀਬਾਰੀ, ਤਿੰਨ ਜਣਿਆਂ ਦੀ ਮੌਤ

New Mexico

ਚੰਡੀਗੜ੍ਹ, 28 ਮਈ 2023: ਅਮਰੀਕਾ ਦੇ ਨਿਊ ਮੈਕਸੀਕੋ (New Mexico) ‘ਚ ਗੋਲੀਬਾਰੀ ‘ਚ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਜ਼ਖਮੀ ਹੋ ਗਏ। ਘਟਨਾ ਰੈੱਡ ਰਿਵਰ ਇਲਾਕੇ ਦੀ ਹੈ। ਇੱਥੇ ਮੇਅਰ ਲਿੰਡਾ ਕਾਲਹਾਨ ਨੇ ਕਿਹਾ ਹੈ ਕਿ ਪੰਜ ਜਣੇ ਜ਼ਖਮੀ ਹੋਏ ਹਨ। ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਡੇਨਵਰ […]

ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੈ ਬੰਗਾ ਇੱਕ ਪਰਿਵਰਤਨਸ਼ੀਲ ਹਸਤੀ ਸਾਬਤ ਹੋਣਗੇ: ਜੋਅ ਬਿਡੇਨ

Ajay Banga

ਚੰਡੀਗੜ੍ਹ, 5 ਮਈ 2023: ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਅਜੇ ਬੰਗਾ (Ajay Banga) ਨੂੰ ਵਿਸ਼ਵ ਬੈਂਕ ਦਾ ਅਗਲਾ ਮੁਖੀ ਬਣਨ ‘ਤੇ ਵਧਾਈ ਦਿੱਤੀ ਹੈ। ਬਿਡੇਨ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੈ ਬੰਗਾ ਇੱਕ ਪਰਿਵਰਤਨਸ਼ੀਲ ਹਸਤੀ ਸਾਬਤ ਹੋਣਗੇ ਜੋ ਅੰਤਰਰਾਸ਼ਟਰੀ ਵਿੱਤੀ ਸੰਸਥਾ ਵਿੱਚ ਮੁਹਾਰਤ, ਅਨੁਭਵ ਅਤੇ ਨਵੀਨਤਾ ਲਿਆਉਣਗੇ। ਅਜੈ ਬੰਗਾ […]