ਪਾਕਿਸਤਾਨ ਵੱਲੋਂ ਇਜ਼ਰਾਈਲ-ਫਿਲੀਸਤੀਨ ਸੰਘਰਸ਼ ਦੇ ਹੱਲ ਲਈ ਦੋ-ਰਾਜੀ ਹੱਲ ਨੂੰ ਲਾਗੂ ਕਰਨ ਦੀ ਬੇਨਤੀ

Israel

ਚੰਡੀਗੜ੍ਹ, 11 ਅਕਤੂਬਰ 2023: ਪਾਕਿਸਤਾਨ ਦੇ ਜ਼ਮਾਨ ਮੇਹਦੀ ਨੇ ਫਿਲੀਸਤੀਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਮੌਜੂਦਾ ਸੰਘਰਸ਼ ਸੱਤ ਦਹਾਕਿਆਂ ਦੇ ਗੈਰ-ਕਾਨੂੰਨੀ ਕਬਜ਼ੇ ਅਤੇ ਹਮਲੇ ਦੀ ਯਾਦ ਦਿਵਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਜ਼ਰਾਈਲ (Israel)-ਫਿਲੀਸਤੀਨ ਸੰਘਰਸ਼ ਦੇ ਹੱਲ ਲਈ ਦੋ-ਰਾਜੀ ਹੱਲ (Two state Solution) ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ ।

ਇਜ਼ਰਾਈਲ-ਹਮਾਸ ਜੰਗ ਦਾ ਅੱਜ ਪੰਜਵਾਂ ਦਿਨ ਹੈ। ਇਜ਼ਰਾਈਲ ਨੇ ਰਾਤੋ ਰਾਤ ਗਾਜ਼ਾ ਵਿਚ ਹਮਾਸ ਦੇ 200 ਟਿਕਾਣਿਆਂ ‘ਤੇ ਹਮਲਾ ਕੀਤਾ। ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ ‘ਚ ਹੁਣ ਤੱਕ 2,150 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਲਗਭਗ 1,200 ਇਜ਼ਰਾਈਲੀ ਹਨ। ਇਸ ਦੇ ਨਾਲ ਹੀ ਕਰੀਬ 950 ਫਿਲੀਸਤੀਨ ਵੀ ਆਪਣੀ ਜਾਨ ਗੁਆ ​​ਚੁੱਕੇ ਹਨ।

ਮੰਗਲਵਾਰ ਰਾਤ ਨੂੰ ਅਮਰੀਕਾ ਦਾ ਪਹਿਲਾ ਟਰਾਂਸਪੋਰਟ ਜਹਾਜ਼ ਗੋਲਾ ਬਾਰੂਦ ਲੈ ਕੇ ਇਜ਼ਰਾਈਲ ਦੇ ਨੇਵਾਤਿਮ ਏਅਰਬੇਸ ਪਹੁੰਚਿਆ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲੀ ਵਾਰ ਜੰਗ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ- ਇਹ ਜੰਗ ਅਮਰੀਕੀ ਵਿਦੇਸ਼ ਨੀਤੀ ਦੀ ਅਸਫਲਤਾ ਹੈ। ਅਮਰੀਕਾ ਫਿਲੀਸਤੀਨੀਆਂ ਦੇ ਹਿੱਤਾਂ ਦੀ ਅਣਦੇਖੀ ਕਰ ਰਿਹਾ ਹੈ।

ਜੋਅ ਬਾਇਡਨ ਨੇ ਇਜ਼ਰਾਈਲ (Israel) ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੁੱਗਣੀ ਕਰਨ ਦਾ ਐਲਾਨ ਕੀਤਾ | ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੋਂ ਜੰਗ ਦੀ ਸਥਿਤੀ ਬਾਰੇ ਜਾਣਕਾਰੀ ਲਈ। ਬਾਇਡਨ ਨੇ ਮੰਗਲਵਾਰ ਦੇਰ ਰਾਤ ਵ੍ਹਾਈਟ ਹਾਊਸ ਤੋਂ ਆਪਣੇ ਸੰਬੋਧਨ ‘ਚ ਕਿਹਾ ਕਿ ਅਮਰੀਕਾ ਇਜ਼ਰਾਈਲ ਦੇ ਨਾਲ ਹੈ। ਇਜ਼ਰਾਈਲ ਵਿੱਚ ਇੱਕ ਹਜ਼ਾਰ ਨਾਗਰਿਕਾਂ ਦਾ ਅਣਮਨੁੱਖੀ ਕਤਲ ਕੀਤਾ ਗਿਆ ਹੈ। ਇਨ੍ਹਾਂ ‘ਚ 14 ਅਮਰੀਕੀ ਨਾਗਰਿਕ ਮਾਰੇ ਗਏ ਸਨ। ਇਜ਼ਰਾਈਲ ਵਿੱਚ ਕਤਲੇਆਮ ਹੋਇਆ ਹੈ। ਇਜ਼ਰਾਈਲ ਨੂੰ ਇਸ ਹਮਲੇ ਦਾ ਜਵਾਬ ਦੇਣ ਦਾ ਅਧਿਕਾਰ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।