July 7, 2024 9:44 pm

ਚੰਡੀਗੜ੍ਹ ‘ਚ ਕੋਰੈਕਸ ਦਵਾਈ ਦੀਆਂ 20 ਤੋਂ ਵੱਧ ਪੇਟੀਆਂ ਬਰਾਮਦ, ਪੁਲਿਸ ਜਾਂਚ ‘ਚ ਜੁਟੀ

DC Aashika Jain

ਚੰਡੀਗੜ੍ਹ, 29 ਮਈ 2024: ਚੰਡੀਗੜ੍ਹ ਦੇ ਬਾਪੂਧਾਮ ਇਲਾਕੇ ਵਿੱਚ ਸ਼ੀਤਲਾ ਮਾਤਾ ਮੰਦਿਰ ਨੇੜੇ ਇੱਕ ਸਟੂਡੀਓ ਦੀ ਦੁਕਾਨ ਤੋਂ ਖੰਘ ਦੀ ਦਵਾਈ ਕੋਰੈਕਸ (Corax medicine) ਦੀਆਂ 20 ਤੋਂ ਵੱਧ ਪੇਟੀਆਂ ਬਰਾਮਦ ਹੋਈਆਂ ਹਨ। ਪੁਲਿਸ ਹਾਲੇ ਵੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਲਾਕੇ ਦੇ ਇੱਕ ਦਵਾਈ ਦੁਕਾਨਦਾਰ ਨੇ ਫੋਟੋ ਸਟੂਡੀਓ ਦੇ ਅੰਦਰ ਗੋਦਾਮ […]

ਪੱਛਮੀ ਬੰਗਾਲ ‘ਚ TMC ਆਗੂ ਦੇ ਘਰ ‘ਤੇ ਛਾਪਾ ਮਾਰਨ ਗਈ ED ਟੀਮ ‘ਤੇ ਹਮਲਾ, ਕਈ ਅਫ਼ਸਰ ਜ਼ਖਮੀ

ED team

ਚੰਡੀਗੜ੍ਹ, 05 ਦਸੰਬਰ 2024: ਕਥਿਤ ਰਾਸ਼ਨ ਘਪਲੇ ਦੀ ਜਾਂਚ ਦੇ ਸਿਲਸਿਲੇ ‘ਚ ਕੇਂਦਰੀ ਏਜੰਸੀ ਈਡੀ (ED team) ਨੇ ਸ਼ੁੱਕਰਵਾਰ ਸਵੇਰੇ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਜ਼ਿਲੇ ਉੱਤਰੀ 24 ਪਰਗਨਾ ‘ਚ ਕੁੱਲ 12 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸੇ ਸਿਲਸਿਲੇ ‘ਚ ਉੱਤਰੀ 24 ਪਰਗਨਾ ਦੇ ਸੰਦੇਸ਼ਖਾਲੀ ‘ਚ ਤ੍ਰਿਣਮੂਲ ਆਗੂ ਅਤੇ ਬਲਾਕ ਪ੍ਰਧਾਨ ਸ਼ਾਹਜਹਾਂ ਸ਼ੇਖ ਦੇ […]

ਹੁਸ਼ਿਆਰਪੁਰ: ਸਿਹਤ ਵਿਭਾਗ ਤੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ 100 ਬੋਰੇ ਨਾ ਖਾਣ ਯੋਗ ਖੰਡ ਬਰਾਮਦ

sugar

ਹੁਸ਼ਿਆਰਪੁਰ, 03 ਜਨਵਰੀ 2024: ਜ਼ਿਲ੍ਹਾ ਸਿਹਤ ਅਫਸਰ ਵੱਲੋਂ ਹੁਸ਼ਿਆਰਪੁਰ ਵਾਸੀਆ ਨੂੰ ਵਧੀਆ ਤੇ ਮਿਆਰੀ ਖਾਣ ਯੋਗ ਵਸਤੂਆ ਮੁਹੱਈਆ ਕਰਵਾਉਣ ਲਈ ਵਿੱਢੀ ਮੁਹਿਮ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋ ਗੁੜ ਬਣਾਉਣ ਲਈ ਵਰਤੀ ਜਾਣ ਵਾਲੀ ਘਟੀਆ ਖੰਡ (sugar)  ਦੀ ਇਕ ਵੱਡੀ ਖੇਪ ਗੁੜ ਦੇ ਵੇਲਣੇ ਤੋਂ ਬਰਾਮਦ ਕੀਤੀ | ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ […]

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਸਦੇ ਸਾਥੀਆਂ ਦੇ ਘਰ ‘ਤੇ ED ਦੀ ਛਾਪੇਮਾਰੀ

ED

ਚੰਡੀਗੜ੍ਹ, 30 ਨਵੰਬਰ 2023: ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਮਲੋਹ ਸਥਿਤ ਘਰ ‘ਤੇ ਈਡੀ (ED) ਨੇ ਅੱਜ ਸਵੇਰੇ ਛਾਪਾ ਮਾਰਿਆ ਹੈ। ਸਵੇਰੇ ਈਡੀ ਦੀਆਂ ਗੱਡੀਆਂ ਅਤੇ ਕੇਂਦਰੀ ਰਿਜ਼ਰਵ ਫੋਰਸ ਦੇ ਜਵਾਨ ਉਨ੍ਹਾਂ ਦੇ ਘਰ ਪਹੁੰਚੇ ਹਨ । ਮਿਲੀ ਜਾਣਕਾਰੀ ਮੁਤਾਬਕ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ […]

ਦਿੱਲੀ ਪੁਲਿਸ ਵੱਲੋਂ ਨਿਊਜ਼ਕਲਿੱਕ ਵੈੱਬਸਾਈਟ ਦੇ ਪੱਤਰਕਾਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ

Newsclick

ਚੰਡੀਗੜ੍ਹ, 03 ਅਕਤੂਬਰ 2023: ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਨਿਊਜ਼ ਕਲਿੱਕ ਵੈੱਬਸਾਈਟ (Newsclick) ਦੇ ਪੱਤਰਕਾਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਿਹਾ ਹੈ। ਸਪੈਸ਼ਲ ਸੈੱਲ ਨੇ ਮੰਗਲਵਾਰ ਸਵੇਰੇ ਦਿੱਲੀ, ਨੋਇਡਾ ਅਤੇ ਗਾਜ਼ੀਆਬਾਦ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ।  ਦੂਜੇ ਪਾਸੇ, ਨਿਊਜ਼ ਕਲਿੱਕ ਨਾਲ ਜੁੜੇ ਵੱਖ-ਵੱਖ ਟਿਕਾਣਿਆਂ ‘ਤੇ ਦਿੱਲੀ ਪੁਲਿਸ ਦੀ ਜਾਰੀ ਛਾਪੇਮਾਰੀ ਯੂਏਪੀਏ ਅਤੇ ਆਈਪੀਸੀ ਦੀਆਂ ਹੋਰ […]

ਪੰਜਾਬ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ

Goldy Brar

ਸ੍ਰੀ ਮੁਕਤਸਰ ਸਾਹਿਬ, 21 ਸਤੰਬਰ 2023 : ਪੰਜਾਬ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦੀਆਂ ਟੀਮਾਂ ਵੱਲੋਂ ਬਦਮਾਸ਼ ਗੋਲਡੀ ਬਰਾੜ (Goldy Brar) ਅਤੇ ਉਸਦੇ ਸਾਥੀਆਂ ਦੇ ਨਜ਼ਦੀਕੀ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਹੈ । ਪੁਲਿਸ ਅਧਿਕਾਰੀ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਗੋਲਡੀ ਬਰਾੜ ਦੇ ਕਰੀਬੀਆਂ ਦੇ ਠਿਕਾਣਿਆਂ ‘ਤੇ ਛਾਪੇਮਾਰੀ […]

ਈ.ਡੀ ਤੇ ਕਰ ਵਿਭਾਗ ਵੱਲੋਂ ਸਾਬਕਾ ਮੰਤਰੀ ਆਜ਼ਮ ਖਾਨ ਦੇ 30 ਟਿਕਾਣਿਆਂ ‘ਤੇ ਛਾਪੇਮਾਰੀ

Johar Trust

ਚੰਡੀਗੜ੍ਹ 13 ਸਤਬੰਰ 2023: ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਆਮਦਨ ਕਰ ਵਿਭਾਗ ਨੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਆਜ਼ਮ ਖਾਨ (Azam Khan) ਦੇ ਰਾਮਪੁਰ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਦਿਨ ਚੜ੍ਹਦੇ ਹੀ ਦੋਵੇਂ ਵਿਭਾਗਾਂ ਦੀਆਂ ਟੀਮਾਂ ਉਸ ਦੇ ਘਰ ਪਹੁੰਚ ਗਈਆਂ ਅਤੇ ਘਰ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ। […]

ਐਨ.ਆਈ.ਏ. ਨੇ ਸਿੱਖਾਂ ਦੀ ਸਾਖ ਤੇ ਸਮਰੱਥਾ ਨੂੰ ਨਿਸ਼ਾਨਾ ਬਣਾਉਣ ਲਈ ਛਾਪੇਮਾਰੀ ਕੀਤੀ ਹੈ: ਪੰਥ ਸੇਵਕ ਸਖਸ਼ੀਅਤਾਂ

NIA

ਅੰਮ੍ਰਿਤਸਰ ,03 ਅਗਸਤ2023: ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਸਾਂਝੇ ਤੌਰ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਡੀਆ ਦੀ ਜਾਂਚ ਏਜੰਸੀ ਐਨ.ਆਈ.ਏ. (NIA) ਵੱਲੋਂ ਸਿੱਖ ਸੰਸਥਾਵਾਂ, ਜਿਹਨਾਂ ਵਿਚ ਖਾਲਸਾ ਏਡ ਪ੍ਰਮੁੱਖ ਹੈ, ਅਤੇ ਵਿਦੇਸ਼ਾਂ ਵਿਚਲੀਆਂ ਸਿੱਖ ਜਥੇਬੰਦੀਆਂ ਆਗੂਆਂ ਦੇ ਘਰਾਂ ਉੱਤੇ ਕੀਤੀ ਗਈ ਛਾਪੇਮਾਰੀ ਸਿੱਖਾਂ ਦੀ ਸਾਖ ਅਤੇ ਸਮਰੱਥਾ ਨੂੰ ਢਾਹ ਲਾਉਣ ਦਾ ਯਤਨ […]

ਬਿਜਲੀ ਵਿਭਾਗ ਦੀ ਬਿਜਲੀ ਚੋਰੀ ਖ਼ਿਲਾਫ਼ ਤਰਨ ਤਾਰਨ ਦੇ ਇਲਾਕਿਆਂ ‘ਚ ਛਾਪੇਮਾਰੀ, 15 ਮੀਟਰ ਜ਼ਬਤ

Electricity

ਤਰਨ ਤਾਰਨ, 22 ਜੂਨ 2023: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪਟਿਆਲਾ ਵੱਲੋਂ ਬਿਜਲੀ (Electricity) ਚੋਰੀ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਅੱਜ ਤਰਨਤਾਰਨ ਸਹਿਰ ਨੇੜੇ ਮੁਹੱਲੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਅਤੇ ਘਰ ਵਿੱਚ ਲੱਗੇ ਬਿਜਲੀ ਸਪਲਾਈ ਦੇ ਬਕਸੇ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ। ਜਿਸ ਵਿੱਚ ਪੰਜ ਦੇ ਕਰੀਬ […]

ਲੁਧਿਆਣਾ ‘ਚ MLA ਕੁਲਵੰਤ ਸਿੰਘ ਸਿੱਧੂ ਵਲੋਂ ਪਟਵਾਰਖਾਨੇ ‘ਚ ਅਚਨਚੇਤ ਚੈਕਿੰਗ, ਪਟਵਾਰੀ ਮਿਲਿਆ ਗੈਰ-ਹਾਜ਼ਰ

MLA Kulwant Singh

ਚੰਡੀਗੜ੍ਹ,16 ਮਈ 2023: ਪੰਜਾਬ ਦੇ ਲੁਧਿਆਣਾ ‘ਚ ਮੰਗਲਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਸਿੱਧੂ (MLA Kulwant Singh Sidhu) ਨੇ ਗਿੱਲ-1 ਅਤੇ ਗਿੱਲ-2 ਦੇ ਪਟਵਾਰਖਾਨੇ ‘ਤੇ ਛਾਪੇਮਾਰੀ ਕੀਤੀ। ਚੈਕਿੰਗ ਦੌਰਾਨ ਉਨ੍ਹਾਂ 1 ਪਟਵਾਰੀ ਗੈਰ-ਹਾਜ਼ਰ ਪਾਇਆ। ਜਦੋਂ ਵਿਧਾਇਕ ਸਿੱਧੂ ਨੇ ਪਟਵਾਰੀ ਤੋਂ ਸਮੇਂ ਸਿਰ ਡਿਊਟੀ ’ਤੇ ਨਾ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਪਹਿਲਾਂ ਦੱਸਿਆ ਕਿ ਉਹ […]