July 4, 2024 9:27 pm

ਵਿਸ਼ਵ ਰੈੱਡ ਕਰਾਸ ਦਿਹਾੜਾ: ਰੈੱਡ ਕਰਾਸ ਵੱਲੋਂ ਵਿਸ਼ਵਾਸ ਫਾਊਂਡੇਸ਼ਨ ਅਤੇ ਚੋਣ ਦਫ਼ਤਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ

Blood Donation Camp

ਐਸ.ਏ.ਐਸ.ਨਗਰ, 8 ਮਈ, 2024: ਵਿਸ਼ਵ ਰੈੱਡ ਕਰਾਸ ਦਿਵਸ ਜੋ ਕਿ ਇਸ ਦੇ ਸਹਿ-ਸੰਸਥਾਪਕ ਜੀਨ ਹੈਨਰੀ ਡੁਨਟ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ, ਮੌਕੇ ਅਤੇ ਭਾਈ ਘਨੱਈਆ ਦੀਆਂ ਮਾਨਵਤਾ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਐਸ.ਏ.ਐਸ.ਨਗਰ ਵੱਲੋਂ ਅੱਜ ਵਿਸ਼ਵਾਸ ਫਾਊਂਡੇਸ਼ਨ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ (Blood […]

ਸਿੱਖਿਆ ਵਿਭਾਗ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਕੀਤਾ ਜਾਗਰੂਕ

ਵੋਟਰਾਂ

ਸ੍ਰੀ ਮੁਕਤਸਰ ਸਾਹਿਬ, 30 ਅਪ੍ਰੈਲ 2024: ਚੋਣ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਨੈਸ਼ਨਲ ਬੈਂਕ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੀਪ ਟੀਮ ਇੰਚਾਰਜ ਸ਼ਮਿੰਦਰ ਬੱਤਰਾ, ਸੰਜੀਵ ਕੁਮਾਰ, ਗੁਰਦੇਵ ਸਿੰਘ , ਧੀਰਜ ਕੁਮਾਰ, ਪਰਵੀਨ […]

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਆਪਣੀਆਂ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ

Satinder Sartaj

ਸਿਡਨੀ, 30 ਅਪ੍ਰੈਲ 2024: ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ (Satinder Sartaj) ਨੇ 28 ਅਪ੍ਰੈਲ ਨੂੰ, ਮਸ਼ਹੂਰ ਸਿਡਨੀ ਓਪੇਰਾ ਹਾਊਸ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਂਦੇ ਹੋਏ ਅਤੇ ਦੁਨੀਆ ਭਰ ਦੇ ਸਰੋਤਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਡਾ. ਸਰਤਾਜ ਨੇ ਆਪਣੀ ਪਰੰਪਰਾ ਅਤੇ ਸਮਕਾਲੀ ਪ੍ਰਭਾਵਾਂ ਦੇ ਸੁਮੇਲ ਨਾਲ ਸਰੋਤਿਆਂ […]

ਮੌਸਮ ਵਿਭਾਗ ਵੱਲੋਂ ਅੱਜ ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ, ਹਲਕੀ ਬਾਰਿਸ਼ ਦੀ ਚਿਤਾਵਨੀ

Chandigarh

ਚੰਡੀਗੜ੍ਹ, 29 ਅਪ੍ਰੈਲ 2024: ਵੈਸਟਰਨ ਡਿਸਟਰਬੈਂਸ ਕਾਰਨ ਚੰਡੀਗੜ੍ਹ (Chandigarh) ‘ਚ ਅੱਜ ਵੀ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ। ਅੱਜ ਦਿਨ ਭਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ […]

ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ ਕਰਨ ਲਈ ਅਧਿਕਾਰੀਆਂ ਦੀ ਲਾਈ ਡਿਊਟੀ

poster competition

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਪ੍ਰੈਲ 2024: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ ਕਰਨ ਲਈ ਜ਼ਿਲ੍ਹੇ ’ਚ ਸਬ-ਡਵੀਜ਼ਨ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਮਈ 2024 ਤੋਂ ਮਈ ਅਗਸਤ 2024 ਤੱਕ ਰੋਸਟਰ ਵਾਰ ਕੰਮ ਕਰਨਗੀਆਂ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਜ) ਵਿਰਾਜ ਐਸ ਤਿੜਕੇ ਵੱਲੋਂ ਜਾਰੀ […]

ਲੋਕ ਸਭਾ ਚੋਣਾਂ: 13 ਸੂਬਿਆਂ ਦੀਆਂ 88 ਸੀਟਾਂ ‘ਤੇ ਵੋਟਿੰਗ ਜਾਰੀ, ਬੰਗਾਲ ‘ਚ ਭਾਜਪਾ ਤੇ TMC ਵਰਕਰਾਂ ਵਿਚਾਲੇ ਝੜੱਪ

Lok Sabha Elections

ਚੰਡੀਗੜ੍ਹ, 26 ਅਪ੍ਰੈਲ 2024: 18ਵੀਂ ਲੋਕ ਸਭਾ ਚੋਣਾਂ (Lok Sabha Elections) ਦੇ ਦੂਜੇ ਪੜਾਅ ਲਈ 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 88 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸ਼ਾਮ 6 ਵਜੇ ਸਮਾਪਤ ਹੋਵੇਗਾ। ਸਭ ਤੋਂ ਵੱਧ ਮਤਦਾਨ ਤ੍ਰਿਪੁਰਾ ਵਿੱਚ ਲਗਭਗ 17% ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਘੱਟ 7.45% ਸੀ। ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ […]

ਝਾਰਖੰਡ ਦੇ ਸਾਬਕਾ CM ਹੇਮੰਤ ਸੋਰੇਨ ਨੇ ਜ਼ਮਾਨਤ ਸੰਬੰਧੀ ਸੁਪਰੀਮ ਕੋਰਟ ਦਾ ਕੀਤਾ ਰੁਖ਼

Hemant Soren

ਚੰਡੀਗੜ੍ਹ, 24 ਅਪ੍ਰੈਲ 2024: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ (Hemant Soren) ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਨੇ ਦਾਇਰ ਪਟੀਸ਼ਨ ਵਿੱਚ ਕਿਹਾ ਕਿ ਹਾਈ ਕੋਰਟ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਉਸ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਉਸ ਦੀ ਪਟੀਸ਼ਨ ‘ਤੇ ਆਪਣਾ ਫੈਸਲਾ ਨਹੀਂ ਸੁਣਾ ਰਹੀ ਹੈ। ਹੇਮੰਤ […]

ਜੰਮੂ-ਕਸ਼ਮੀਰ: ਜੇਹਲਮ ਨਦੀ ‘ਚ ਕਿਸ਼ਤੀ ਪਲਟਣ ਨਾਲ ਵਾਪਰਿਆ ਹਾਦਸਾ, 4 ਜਣਿਆਂ ਦੀ ਮੌਤ

Jhelum River

ਚੰਡੀਗੜ੍ਹ,16 ਅਪ੍ਰੈਲ 2024: ਕਸ਼ਮੀਰ ਦੇ ਸ੍ਰੀਨਗਰ ਵਿੱਚ ਮੰਗਲਵਾਰ ਨੂੰ ਜੇਹਲਮ ਨਦੀ (Jhelum river) ਵਿੱਚ ਇੱਕ ਕਿਸ਼ਤੀ ਪਲਟ ਗਈ। ਇਸ ਕਿਸ਼ਤੀ ‘ਚ ਸਕੂਲੀ ਬੱਚਿਆਂ ਸਮੇਤ 11 ਜਣੇ ਸਵਾਰ ਸਨ, ਉਨ੍ਹਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ। ਇਸ ਹਾਦਸੇ ‘ਚ 4 ਜਣਿਆਂ ਦੀ ਮੌਤ ਹੋ ਗਈ ਹੈ, 7 ਜਣਿਆਂ ਨੂੰ ਬਚਾ ਲਿਆ ਗਿਆ ਹੈ। ਇਹ ਕਿਸ਼ਤੀ ਰੋਜ਼ਾਨਾ ਲੋਕਾਂ […]

ਈਰਾਨ ਤੇ ਇਜ਼ਰਾਈਲ ਵਿਚਾਲੇ ਵਧਿਆ ਤਣਾਅ, ਭਾਰਤ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

Iran and Israel

ਚੰਡੀਗੜ੍ਹ, 13 ਅਪ੍ਰੈਲ 2024: ਈਰਾਨ ਅਤੇ ਇਜ਼ਰਾਈਲ (Iran and Israel)  ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਈਰਾਨ 2 ਦਿਨਾਂ ਦੇ ਅੰਦਰ ਇਜ਼ਰਾਈਲ ‘ਤੇ ਹਮਲਾ ਕਰ ਸਕਦਾ ਹੈ। ਇਸ ਦੌਰਾਨ ਅਮਰੀਕਾ ਨੇ ਆਪਣਾ ਜੰਗੀ ਬੇੜਾ ਇਜ਼ਰਾਈਲ ਭੇਜਿਆ ਹੈ। ‘ਟਾਈਮਜ਼ ਆਫ਼ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ ਅਮਰੀਕਾ ਦਾ ਜਹਾਜ਼ ਕੈਰੀਅਰ ਯੂਐਸਐਸ […]

ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਮਾਮਲੇ ‘ਚ ਵੱਡਾ ਖ਼ੁਲਾਸਾ, ਗਿਰੋਹ ‘ਚ ਹਸਪਤਾਲ ਵੀ ਸ਼ਾਮਲ, ਸੈਂਕੜੇ ਬੱਚਿਆਂ ਨੂੰ ਵੇਚਿਆ

newborn babies

ਚੰਡੀਗੜ੍ਹ, 11 ਅਪ੍ਰੈਲ 2024: ਨਵਜੰਮੇ ਬੱਚਿਆਂ (newborn babies) ਦੀ ਖਰੀਦੋ-ਫਰੋਖਤ ‘ਚ ਸ਼ਾਮਲ ਗਿਰੋਹ ਵੱਲੋਂ ਮੁੱਢਲੀ ਜਾਂਚ ਦੌਰਾਨ ਜੋ ਖੁਲਾਸਾ ਹੋਇਆ ਹੈ, ਉਸ ਤੋਂ ਪੁਲਿਸ ਵੀ ਹੈਰਾਨ ਰਹਿ ਗਈ ਹੈ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਗਿਰੋਹ 2014 ਤੋਂ ਸਰਗਰਮ ਹੈ ਅਤੇ ਸੈਂਕੜੇ ਬੱਚਿਆਂ ਦਾ ਵਪਾਰ ਕਰ ਚੁੱਕਾ ਹੈ। ਇਸ ਗਿਰੋਹ ਦਾ ਨੈੱਟਵਰਕ ਦੇਸ਼ ਦੇ ਕਈ […]