July 7, 2024 3:25 pm

NTA: ਨੈਸ਼ਨਲ ਟੈਸਟਿੰਗ ਏਜੰਸੀ ਨੇ NEET UG ਪ੍ਰਵੇਸ਼ ਪ੍ਰੀਖਿਆ ਦਾ ਨਤੀਜਾ ਐਲਾਨਿਆ

NEET UG 2024

ਚੰਡੀਗੜ੍ਹ, 01 ਜੁਲਾਈ 2024: ਸੰਸਦ ‘ਚ ਨੀਟ ਮਾਮਲੇ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ | ਵਿਰੋਧੀ ਧਿਰ ਨੇ ਸਸੰਦ ‘ਚ ਨੀਟ ਪ੍ਰੀਖਿਆ ਅਤੇ ਅਗਨੀਪਥ ਸਕੀਮ ਆਦਿ ਮੁੱਦਿਆਂ ‘ਤੇ ਚਰਚਾ ਦੀ ਮੰਗ ਕੀਤੀ | ਦੂਜੇ ਪਾਸੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (NEET UG 2024) ਦਾ ਨਤੀਜਾ ਐਲਾਨ ਦਿੱਤਾ ਹੈ | ਜਿਨ੍ਹਾਂ […]

NTA: ਕੇਂਦਰ ਸਰਕਾਰ ਨੇ NTA ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਨੂੰ ਅਹੁਦੇ ਤੋਂ ਹਟਾਇਆ

NTA

ਚੰਡੀਗੜ੍ਹ 22 ਜੂਨ 2024: ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਹਾਲ ਹੀ ‘ਚ ਹੋਈਆਂ ਪ੍ਰੀਖਿਆਵਾਂ ‘ਚ ਹੋਈਆਂ ਬੇਨਿਯਮੀਆਂ ਦੇ ਮੱਦੇਨਜ਼ਰ ਲਿਆ ਹੈ। ਇੰਡੀਅਨ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਦੇ ਚੇਅਰਮੈਨ ਅਤੇ ਐਮਡੀ ਪ੍ਰਦੀਪ ਸਿੰਘ ਖਰੋਲਾ […]

ਕੇਂਦਰੀ ਸਿੱਖਿਆ ਮੰਤਰਾਲੇ ਨੇ ਪ੍ਰੀਖਿਆ ਪ੍ਰਕਿਰਿਆ ਸੁਧਾਰਾਂ ਲਈ 7 ਮੈਂਬਰੀ ਪੈਨਲ ਬਣਾਇਆ, ਸਾਬਕਾ ISRO ਮੁਖੀ ਕਰਨਗੇ ਅਗਵਾਈ

Union Education Ministry

ਚੰਡੀਗੜ੍ਹ, 22 ਜੂਨ 2024: ਨੀਟ ਯੂਜੀ 2024 (NEET UG 2024) ਦੇ ਕਥਿਤ ਪੇਪਰ ਲੀਕ ਦਾ ਮਾਮਲਾ ਦੇਸ਼ ਭਰ ‘ਚ ਭਖਿਆ ਹੋਇਆ ਹੈ | NEET UG ਪ੍ਰੀਖਿਆ ਦਾ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ | ਕਥਿਤ ਪੇਪਰ ਲੀਕ ਮਾਮਲੇ ਕਾਰਨ ਕੇਂਦਰ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸਦੇ ਚੱਲਦੇ ਕੇਂਦਰੀ ਸਿੱਖਿਆ ਮੰਤਰਾਲੇ […]

NEET-UG: ਸੁਪਰੀਮ ਕੋਰਟ ਵੱਲੋਂ NTA ਨੂੰ ਨੋਟਿਸ ਜਾਰੀ, ਨਹੀਂ ਰੁਕੇਗੀ ਕਾਉਂਸਲਿੰਗ ਪ੍ਰਕਿਰਿਆ

NEET-UG

ਚੰਡੀਗੜ੍ਹ, 20 ਜੂਨ 2024: ਦੇਸ਼ ਭਰ ‘ਚ ਨੀਟ-ਯੂਜੀ 2024 (NEET-UG 2024) ਪ੍ਰੀਖਿਆ ਦਾ ਵਿਵਾਦ ਭਖਦਾ ਜਾ ਰਿਹਾ ਹੈ | ਸੁਪਰੀਮ ਕੋਰਟ ਨੇ ਵੱਖ-ਵੱਖ ਹਾਈ ਕੋਰਟਾਂ ‘ਚ NEET-UG 2024 ਵਿਵਾਦ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸੁਪਰੀਮ ਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ 8 ਜੁਲਾਈ ਨੂੰ ਕਰੇਗਾ। ਇਸਦੇ ਨਾਲ ਹੀ ਬਾਕੀ […]

NEET UG ਪੇਪਰ ਲੀਕ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ NTA ਨੂੰ ਨੋਟਿਸ ਜਾਰੀ

NEET UG

ਚੰਡੀਗੜ੍ਹ, 14 ਜੂਨ 2024: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ NEET UG ਪੇਪਰ ਲੀਕ ਅਤੇ ਇਸ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਅਦਾਲਤ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ 2 ਹਫਤਿਆਂ ਦੇ ਅੰਦਰ ਇਸ ‘ਤੇ ਆਪਣਾ ਪੱਖ ਪੇਸ਼ ਕਰੇ। ਇਸ ਮਾਮਲੇ ‘ਤੇ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ। ਪਟੀਸ਼ਨਕਰਤਾ ਹਿਤੇਸ਼ ਸਿੰਘ […]

NEET-UG: ਕੇਂਦਰੀ ਸਿੱਖਿਆ ਮੰਤਰੀ ਦਾ ਬਿਆਨ, ਨੀਟ ਪ੍ਰੀਖਿਆ ਦਾ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ

NEET Exam

ਚੰਡੀਗੜ੍ਹ, 13 ਜੂਨ 2024: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੀਟ ਪ੍ਰੀਖਿਆ ਪੇਪਰ (NEET Exam) ਲੀਕ ਹੋਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘NEET ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਇੱਕ ਬਹੁਤ ਹੀ ਭਰੋਸੇਯੋਗ ਸੰਸਥਾ ਹੈ | ਕੇਂਦਰੀ ਮੰਤਰੀ ਨੇ ਕਿਹਾ ਕਿ ‘ਸੁਪਰੀਮ […]

NEET-UG ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਨੋਟਿਸ ਜਾਰੀ

Supreme Court

ਚੰਡੀਗੜ੍ਹ, 11 ਜੂਨ 2024: NEET ਦੀ ਦਾਖਲਾ ਪ੍ਰੀਖਿਆ ‘ਚ ਬੇਨਿਯਮੀਆਂ ਦਾ ਮਾਮਲਾ ਸੁਪਰੀਮ ਕੋਰਟ ‘ਚ ਪਹੁੰਚ ਗਿਆ ਹੈ, ਜਿਸ ‘ਤੇ ਅੱਜ ਸੁਣਵਾਈ ਹੋ ਰਹੀ ਹੈ। ਨੀਟ-ਯੂਜੀ (NEET-UG) ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਖ਼ਬਰਾਂ ਦੇ ਵਿਚਕਾਰ ਉਮੀਦਵਾਰਾਂ ਦੇ ਇੱਕ ਸਮੂਹ ਨੇ NEET-UG 2024 ਪ੍ਰੀਖਿਆ ਦੇ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ […]

NEET ਪ੍ਰੀਖਿਆ ਦੇ ਨਤੀਜਿਆਂ ‘ਚ ਬੇਨਿਯਮੀਆਂ ਦੇ ਲੱਗੇ ਦੋਸ਼, ਨਵੀਂ ਉੱਚ ਪੱਧਰੀ ਕਮੇਟੀ ਦਾ ਗਠਨ

NEET

ਚੰਡੀਗੜ੍ਹ, 08 ਜੂਨ 2024: ਨੀਟ ਯੂ.ਜੀ (NEET UG) ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਬਾਅਦ ਤੋਂ ਹੀ ਐਨ.ਟੀ.ਏ (NTA) ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਦੇਸ਼ ਭਰ ‘ਚੋਂ ਨਤੀਜਿਆਂ ‘ਚ ਬੇਨਿਯਮੀਆਂ ਦੇ ਦੋਸ਼ ਲੱਗ ਰਹੇ ਹਨ, ਜਿਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਹ ਪ੍ਰੈਸ ਕਾਨਫਰੰਸ ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਨਵੀਂ ਦਿੱਲੀ ਦੇ ਦਫ਼ਤਰ ਵਿਖੇ […]