July 5, 2024 6:23 am

ਜਾਣੋ ਲੋਕ ਸਭਾ ਚੋਣਾਂ 2024 ਦੇ 7ਵੇਂ ਪੜਾਅ ‘ਚ ਸਵੇਰੇ 9 ਵਜੇ ਤੱਕ ਕਿੰਨੀ ਵੋਟਿੰਗ ਹੋਈ ?

Lok Sabha elections 2024

ਚੰਡੀਗੜ੍ਹ, 01 ਜੂਨ 2024: ਲੋਕ ਸਭਾ ਚੋਣਾਂ 2024 (Lok Sabha elections 2024) ਦੇ ਸੱਤਵੇਂ ਪੜਾਅ ‘ਚ ਸਵੇਰੇ 9 ਵਜੇ ਤੱਕ 11.31 ਫੀਸਦੀ ਵੋਟਿੰਗ ਦਰਜ ਹੋਈ ਹੈ | ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਇਸ ਦੌਰਾਨ ਲਾਲੂ ਪ੍ਰਸਾਦ ਯਾਦਵ, ਅਨੁਰਾਗ ਠਾਕੁਰ, ਰਵੀਸ਼ੰਕਰ ਪ੍ਰਸਾਦ, ਹਰਭਜਨ ਸਿੰਘ, ਮਿਥੁਨ ਚੱਕਰਵਰਤੀ ਸਮੇਤ ਕਈ ਦਿੱਗਜ ਆਗੂਆਂ ਨੇ ਆਪਣੀ ਵੋਟ […]

ਪਿੰਡ ਦਿਆਲਗੜ੍ਹ ਦੇ ਪੋਲਿੰਗ ਬੂਥ ‘ਤੇ EVM ਮਸ਼ੀਨ ‘ਚ ਖ਼ਰਾਬੀ ਕਾਰਨ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਈ ਪੋਲਿੰਗ

EVM machine

ਚੰਡੀਗੜ੍ਹ, 01 ਜੂਨ 2024: ਪੰਜਾਬ ‘ਚ ਲੋਕ ਸਭਾ ਚੋਣਾਂ 2024 ਦੀ ਵੋਟਿੰਗ ਜਾਰੀ ਹੈ | ਇਸ ਦੌਰਾਨ ਵਿਧਾਨ ਸਭਾ ਹਲਕਾ ਸੁਨਾਮ ਅਧੀਨ ਪੈਂਦੇ ਪਿੰਡ ਦਿਆਲਗੜ੍ਹ ਦੇ ਬੂਥ ਨੰਬਰ 74 ਈ. ਵੀ. ਐੱਮ. ਮਸ਼ੀਨ (EVM machine) ਵਿਚ ਕੁਝ ਤਕਨੀਕੀ ਖ਼ਰਾਬੀ ਕਾਰਨ ਵੋਟਿੰਗ ਲਗਭਗ 1 ਘੰਟਾ ਦੇਰੀ ਨਾਲ ਸ਼ੁਰੂ ਹੋਈ | ਮਿਲੀ ਜਾਣਕਾਰੀ ਮੁਤਾਬਕ ਮਾਹਰ ਤਕਨੀਸ਼ੀਅਨ ਨੇ […]

ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਭੁਗਤਾਈ ਵੋਟ, ਬਠਿੰਡਾ ਤੋਂ ਜਿੱਤ ਦਾ ਕੀਤਾ ਦਾਅਵਾ

Parampal Kaur Sidhu

ਚੰਡੀਗੜ੍ਹ, 01 ਜੂਨ 2024: ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ (Parampal Kaur Sidhu) ਨੇ ਜ਼ੇਵੀਅਰ ਸਕੂਲ ਵਿੱਚ ਆਪਣੀ ਵੋਟ ਭੁਗਤਾਈ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭ ਨੂੰ ਵੋਟ ਪਾਉਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਬੜੇ ਵਧੀਆ ਮਾਹੌਲ ‘ਚ ਵੋਟਿੰਗ ਹੋ ਰਹੀ ਹੈ | ਇਸ ਦੌਰਾਨ ਉਨ੍ਹਾਂ ਆਪਣੀ ਨੇ […]

ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਘਰਵਾਲੀ ਨਾਲ ਪਿੰਡ ਜੌੜਾਮਾਜਰਾ ‘ਚ ਭੁਗਤਾਈ ਆਪਣੀ ਵੋਟ

Chetan Singh Jauramajra

ਚੰਡੀਗੜ੍ਹ, 01 ਜੂਨ 2024: ਪੰਜਾਬ ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਆਪਣੀ ਘਰਵਾਲੀ ਨਾਲ ਪਿੰਡ ਜੌੜਾਮਾਜਰਾ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਪਟਿਆਲਾ ਲੋਕ ਸਭਾ ਸੀਟ ‘ਤੇ ਮੁੱਖ ਮੁਕਾਬਲਾ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ, ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਡਾ: ਬਲਬੀਰ ਸਿੰਘ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ […]

‘ਆਪ’ ਉਮੀਦਵਾਰ ਮੀਤ ਹੇਅਰ ਨੇ ਬਰਨਾਲਾ ‘ਚ ਆਪਣੀ ਵੋਟ ਭੁਗਤਾਈ, ਸੰਗਰੂਰ ‘ਚ ਜਿੱਤ ਦਾ ਕੀਤਾ ਦਾਅਵਾ

Meet Hayer

ਚੰਡੀਗੜ੍ਹ, 01 ਜੂਨ 2024: ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਬਰਨਾਲਾ ‘ਚ ਬੂਥ ਨੂੰ: 83 ‘ਤੇ ਆਪਣੀ ਵੋਟ ਭੁਗਤਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਸੰਗਰੂਰ ਲੋਕ ਸਭਾ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤਣਗੇ। ਮੀਤ ਹੇਅਰ ਦੇ ਨਾਲ ਉਨ੍ਹਾਂ ਦੀ ਘਰਵਾਲੀ ਅਤੇ ਮਾਂ ਵੀ ਵੋਟ […]

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੀ ਘਰਵਾਲੀ ਸਮੇਤ ਭੁਗਤਾਈ ਆਪਣੀ ਵੋਟ

Raja Warring

ਚੰਡੀਗੜ੍ਹ, 01 ਜੂਨ 2024: ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਘਰਵਾਲੀ ਅੰਮ੍ਰਿਤਾ ਵੜਿੰਗ ਸਮੇਤ ਸ੍ਰੀ ਮੁਕਤਸਰ ਸਾਹਿਬ ਦੇ ਬੂਥ ਨੰਬਰ 118 ’ਤੇ ਆਪਣੀ ਵੋਟ ਪਾਉਣ ਲਈ ਪਹੁੰਚੇ । ਜਿਕਰਯੋਗ ਹੈ ਕਿ ਰਾਜਾ ਵੜਿੰਗ ਕਾਂਗਰਸ ਦੇ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਹਨ |

ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਈ ਆਪਣੀ ਵੋਟ

Sukhjinder Singh Randhawa

ਚੰਡੀਗੜ੍ਹ, 01 ਜੂਨ 2024: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਮੈਨੂੰ ਵੋਟਰਾਂ ‘ਤੇ ਭਰੋਸਾ ਹੈ, ਉਹ ਪਾਰਟੀਆਂ ਨਹੀਂ ਦੇਖਦੇ, ਉਨ੍ਹਾਂ ਲਈ ਕੰਮ ਕੌਣ ਕਰੇਗਾ, ਕੌਣ ਉਨ੍ਹਾਂ ਦੀ ਲੜਾਈ ਲੜੇਗਾ ਅਤੇ ਸੰਸਦ ‘ਚ ਪੰਜਾਬ […]

Lok Sabha elections 2024: ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਲਈ ਵੋਟਰਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ

Lok Sabha elections

ਚੰਡੀਗੜ੍ਹ, 01 ਜੂਨ 2024: ਲੋਕ ਸਭਾ ਦੇ ਆਖ਼ਰੀ ਅਤੇ ਸੱਤਵੇਂ ਪੜਾਅ ਦੀਆਂ ਲੋਕ ਸਭਾ ਚੋਣਾਂ 2024 (Lok Sabha elections 2024) ਲਈ ਵੋਟਿੰਗ ਮਿੱਥੇ ਸਮੇਂ ਅਨੁਸਾਰ ਸ਼ੁਰੂ ਹੋ ਗਈ ਹੈ | ਤਕਰੀਬਨ ਸਵਾ 7 ਵਜੇ ਦੇ ਨੇੜੇ ਲੰਮੀਆਂ ਕਤਾਰਾਂ ਵਿਚ ਬਜ਼ੁਰਗ, ਨੌਜਵਾਨ, ਬੀਬੀਆਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਪਹੁੰਚ ਰਹੇ ਹਨ। ਇਸ ਦੌਰਾਨ ਵੋਟਿੰਗ […]

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵੋਟਰਾਂ ਨੂੰ ਲੋਕਤੰਤਰ ਦੇ ਤਿਓਹਾਰ ‘ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

Sibin C

ਚੰਡੀਗੜ੍ਹ, 01 ਜੂਨ 2024: ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਸਾਰੀਆਂ ਪੋਲਿੰਗ ਟੀਮਾਂ ਦੇ ਈਵੀਐਮਜ਼ ਅਤੇ ਹੋਰ ਚੋਣ ਸਮੱਗਰੀ ਸਮੇਤ ਆਪੋ-ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਹੋਣ ‘ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ (Sibin C) ਨੇ ਸਭਨਾਂ ਨੂੰ ਵਧਾਈ ਤੇ ਸ਼ੁਭ ਕਾਮਨਾਵਾਂ ਦਿੰਦਿਆਂ ਇਸ ਵਾਰ 70 ਪਾਰ ਦੇ ਟੀਚੇ ਦੀ ਪ੍ਰਾਪਤੀ ਲਈ ਸਮੂਹ […]

Lok Sabha elections: ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪਿੰਡ ਲਖਨੌਰ ਵਿਖੇ ਪਾਈ ਆਪਣੀ ਵੋਟ

MP Raghav Chadha

ਚੰਡੀਗੜ੍ਹ, 01 ਜੂਨ 2024: ਲੋਕ ਸਭਾ ਦੇ ਆਖ਼ਰੀ ਅਤੇ ਸੱਤਵੇਂ ਪੜਾਅ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ (MP Raghav Chadha) ਅਨੰਦਪੁਰ ਸਾਹਿਬ ਹਲਕੇ ਦੇ ਅਧੀਨ ਪੈਂਦੇ ਲਖਨੌਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇੱਕ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਪਾਉਣ ਲਈ […]