ਚੰਡੀਗੜ੍ਹ, 28 ਜੂਨ 2024: ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਦੂਜੇ ਸੈਮੀਫਾਈਨਲ ‘ਚ ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਨਾਲ ਕਰਾਰੀ ਹਰ ਦਿੱਤੀ ਹੈ | ਭਾਰਤੀ ਟੀਮ ਨੇ ਇੰਗਲੈਂਡ ਹੱਥੋਂ ਟੀ-20 ਵਿਸ਼ਵ ਕੱਪ 2022 ‘ਚ ਮਿਲੀ 10 ਵਿਕਟਾਂ ਦੀ ਹਾਰ ਦਾ ਬਦਲਾ ਲੈ ਲਿਆ ਹੈ | ਭਾਰਤ ਤੀਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਸਭ ਤੋਂ ਪਹਿਲਾਂ 2007 ਦਾ ਟੀ-20 ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ | ਇਸਦੇ ਨਾਲ ਹੀ ਭਾਰਤ ਨੂੰ 2014 ਦੇ ਟੀ-20 ਵਿਸ਼ਵ ਕੱਪ ‘ਚ ਫਾਈਨਲ ‘ਚ ਹਾਰ ਮਿਲੀ ਸੀ | ਇਸਤੋਂ ਬਾਅਦ ਹੁਣ ਭਾਰਤ ਫਾਈਨਲ ਤੱਕ ਪਹੁੰਚੀ ਹੈ |
ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਜਵਾਬ ‘ਚ ਇੰਗਲੈਂਡ ਦੀ ਟੀਮ 16.4 ਓਵਰਾਂ ‘ਚ 103 ਦੌੜਾਂ ‘ਤੇ ਸਿਮਟ ਗਈ। ਇੰਗਲੈਂਡ ਨੂੰ ਭਾਰਤੀ ਸਪਿਨਰਾਂ ਨੇ ਆਉਣੀ ਫਿਰਕੀ ‘ਚ ਉਲਝਾ ਲਿਆ ਅਤੇ ਬੱਲੇਬਾਜਾਂ ਦੀ ਇੱਕ ਨਾ ਚੱਲੀ | ਰੋਹਿਤ ਸ਼ਰਮਾ ਨੇ ਫਿਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਕਮਾਲ ਕਰ ਦਿੱਤਾ | ਹੁਣ ਭਾਰਤ ਦਾ ਸਾਹਮਣਾ 29 ਜੂਨ ਯਾਨੀ ਭਲਕੇ ਬਾਰਬਾਡੋਸ ਵਿੱਚ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨਾਲ ਹੋਵੇਗਾ।