June 28, 2024 12:23 am
IND vs AUS

T20 World Cup: ਅਫਗਾਨਿਸਤਾਨ ‘ਤੇ ਜਿੱਤ ਨਾਲ ਭਾਰਤੀ ਟੀਮ ਦੇ ਨਾਂ ਦਰਜ ਹੋਇਆ ਅਨੋਖਾ ਰਿਕਾਰਡ

ਚੰਡੀਗੜ੍ਹ, 21 ਜੂਨ 2024: (IND vs AFG) ਆਈਸੀਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਤੀਜੇ ਸੁਪਰ-8 ਮੈਚ ‘ਚ ਭਾਰਤ (Indian team) ਨੇ ਅਫਗਾਨਿਸਤਾਨ ਨੂੰ 47 ਦੌੜਾਂ ਨਾਲ ਹਰਾ ਦਿੱਤਾ ਅਤੇ ਜਿੱਤ ਦਾ ਸਿਲਸਿਲਾ ਜਾਰੀ ਹੈ। ਇਸ ਮੈਚ ਦੌਰਾਨ ਭਾਰਤੀ ਟੀਮ ਦੇ ਨਾਂ ਇੱਕ ਅਨੋਖਾ ਰਿਕਾਰਡ ਆਪਣੇ ਨਾਂ ਕੀਤਾ ਹੈ |

ਮੈਚ ਦੇ ਦੌਰਾਨ ਅਫਗਾਨਿਸਤਾਨ ਦੀਆਂ ਸਾਰੀਆਂ ਵਿਕਟਾਂ ਕੈਚ ਆਊਟ ਦੇ ਰੂਪ ‘ਚ ਡਿੱਗੀਆਂ । ਟੀ-20 ਵਿਸ਼ਵ ਕੱਪ ‘ਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਟੀਮ ਦੀਆਂ 10 ਵਿਕਟਾਂ ਕੈਚ ਆਊਟ ਦੇ ਰੂਪ ‘ਚ ਡਿੱਗੀਆਂ ਹਨ | ਦਰਅਸਲ, 2022 ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਨੇ ਅਫਗਾਨਿਸਤਾਨ ਦੇ ਸਾਰੇ 10 ਖਿਡਾਰੀਆਂ ਨੂੰ ਕੈਚ ਆਊਟ ਕੀਤਾ ਸੀ | ਹੁਣ ਭਾਰਤੀ ਟੀਮ ਅਜਿਹਾ ਕਰਨ ਵਾਲੀ ਇੰਗਲੈਂਡ ਤੋਂ ਬਾਅਦ ਦੂਜੀ ਟੀਮ ਬਣ ਗਈ ਹੈ।

ਭਾਰਤੀ ਟੀਮ (Indian team) ਦੀ ਟੀ-20 ਵਿਸ਼ਵ ਕੱਪ 2024 ‘ਚ ਇਹ ਚੌਥੀ ਜਿੱਤ ਹੈ, ਇਸ ਦੇ ਨਾਲ ਹੀ ਟੀ-20 ਵਿੱਚ ਭਾਰਤੀ ਟੀਮ ਦੀ ਲਗਾਤਾਰ ਅੱਠਵੀਂ ਜਿੱਤ ਹੈ। ਭਾਰਤੀ ਟੀਮ ਦੀਆਂ 181 ਦੌੜਾਂ ਦੇ ਜਵਾਬ ‘ਚ ਅਫਗਾਨਿਸਤਾਨ ਦੀ ਪਾਰੀ 134 ਦੌੜਾਂ ‘ਤੇ ਸਿਮਟ ਗਈ।