ਚੰਡੀਗੜ੍ਹ, 22 ਜੂਨ 2024: ਭਾਰਤੀ ਟੀਮ ਨੇ ਸੁਪਰ-8 ‘ਚ ਅਫਗਾਨਿਸਤਾਨ ਹਰਾ ਕੇ ਟੀ-20 ਵਿਸ਼ਵ ਕੱਪ 2024 (T20 World Cup 2024) ‘ਚ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। ਭਾਰਤ ਦਾ ਅੱਜ ਬੰਗਲਾਦੇਸ਼ ਨਾਲ ਮੁਕਾਬਲਾ ਹੈ | ਪਰ ਭਾਰਤ ਨੂੰ ਸੁਪਰ-8 ‘ਚ ਆਪਣੇ ਗਰੁੱਪ ‘ਚ ਚੋਟੀ ‘ਤੇ ਬਣੇ ਰਹਿਣ ਲਈ ਮੈਚ ਜਿੱਤਣਾ ਲਾਜ਼ਮੀ ਹੈ |
ਜੇਕਰ ਭਾਰਤੀ ਟੀਮ ਬੰਗਲਾਦੇਸ਼ ਖ਼ਿਲਾਫ਼ ਹਾਰ ਜਾਂਦੀ ਹੈ ਤਾਂ 27 ਜੂਨ ਨੂੰ ਸੈਮੀਫਾਈਨਲ ‘ਚ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਕਰਯੋਗ ਹੈ ਕਿ ਸੁਪਰ-8 ‘ਚ ਚੋਟੀ ‘ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ਖੇਡਣਗੀਆਂ | ਪਹਿਲਾ ਸੈਮੀਫਾਈਨਲ ਤ੍ਰਿਨੀਦਾਦ ‘ਚ ਅਤੇ ਦੂਜਾ ਸੈਮੀਫਾਈਨਲ ਗੁਆਨਾ ਦੇ ਮੈਦਾਨ ‘ਚ ਖੇਡਿਆ ਜਾਣਾ ਹੈ ।
ਜੇਕਰ ਭਾਰਤ ਅੱਜ ਬੰਗਲਾਦੇਸ਼ ਨੂੰ ਹਰਾ ਦਿੰਦੀ ਹੈ ਤਾਂ ਸੁਪਰ-8 (T20 World Cup 2024) ‘ਚ ਚੋਟੀ ‘ਤੇ ਰਹੇਗੀ ਅਤੇ ਭਾਰਤ ਦੂਜਾ ਸੈਮੀਫਾਈਨਲ ਯਾਨੀ ਗੁਆਨਾ ‘ਚ ਖੇਡਣਾ ਪਵੇਗਾ | ਦਰਅਸਲ ਆਈਸੀਸੀ ਨੇ ਤ੍ਰਿਨੀਦਾਦ ‘ਚ ਸੈਮੀਫਾਈਨਲ ਮੁਕਾਬਲੇ ਲਈ ਰਿਜ਼ਰਵ ਡੇ ਰੱਖਿਆ ਹੈ, ਪਰ ਦੂਜੇ ਸੈਮੀਫਾਈਨਲ ਮੁਕਾਬਲੇ ਯਾਨੀ ਗੁਆਨਾ ‘ਚ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ। ਜੇਕਰ 27 ਜੂਨ ਨੂੰ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਮੀਂਹ ਪੈਂਦਾ ਹੈ ਤਾਂ ਇਹ ਮੈਚ 28 ਜੂਨ ਨੂੰ ਖੇਡਿਆ ਜਾਵੇਗਾ। ਦੂਜੇ ਪਾਸੇ ਜੇਕਰ ਗੁਆਨਾ ‘ਚ ਮੀਂਹ ਪੈਂਦਾ ਹੈ ਅਤੇ ਮੈਚ ਧੋਤਾ ਜਾਂਦਾ ਹੈ, ਤਾਂ ਫੈਸਲਾ ਸੁਪਰ-8 ਵਿੱਚ ਟੀਮਾਂ ਦੀ ਸਥਿਤੀ ਦੇ ਆਧਾਰ ‘ਤੇ ਹੋਵੇਗਾ। ਇਸ ਲਈ ਭਾਰਤ ਨੂੰ ਚੋਟੀ ‘ਤੇ ਬਣੇ ਰਹਿਣ ਲਈ ਹਰ ਹਾਲ ‘ਚ ਮੈਚ ਜਿੱਤਣਾ ਚਾਹੇਗੀ | ਟੀ-20 ਵਿਸ਼ਵ ਕੱਪ ਭਾਰਤ ਦਾ ਪਲੜਾ ਬੰਗਲਾਦੇਸ਼ ਖ਼ਿਲਾਫ਼ ਭਾਰੀ ਰਿਹਾ ਹੈ |