Rahul Dravid

T20 World Cup: ਭਾਰਤੀ ਟੀਮ ਕਿਸ ਲਈ ਜਿੱਤਣਾ ਚਾਹੁੰਦੀ ਹੈ ਟੀ-20 ਵਿਸ਼ਵ ਕੱਪ, ਰਾਹੁਲ ਦ੍ਰਾਵਿੜ ਨੇ ਦੱਸੀ ਅਸਲ ਵਜ੍ਹਾ

ਚੰਡੀਗੜ੍ਹ, 29 ਜੂਨ 2024: (IND vs SA) ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਫਾਈਨਲ ਮੁਕਾਬਲੇ ‘ਚ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਨਾਲ ਭਿੜੇਗੀ | ਭਾਰਤ ਕੋਲ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ। ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid) ਨੇ ਦੱਸਿਆ ਹੈ ਕਿ ਭਾਰਤ ਇਹ ਵਿਸ਼ਵ ਕੱਪ ਕਿਸ ਲਈ ਜਿੱਤਣਾ ਚਾਹੁੰਦਾ ਹੈ | ਭਾਰਤੀ ਟੀਮ ਦੇ ਬਤੌਰ ਮੁੱਖ ਕੋਚ ਵੱਜੋਂ ਰਾਹੁਲ ਦ੍ਰਾਵਿੜ ਦਾ ਭਾਰਤੀ ਟੀਮ ਨਾਲ ਆਖਰੀ ਮੈਚ ਵੀ ਹੋਵੇਗਾ।

ਰਾਹੁਲ ਦ੍ਰਾਵਿੜ (Rahul Dravid) ਨੇ ਕਿਹਾ ਕਿ ਵਿਸ਼ਵ ਕੱਪ ਜਿੱਤਣਾ ਨਿੱਜੀ ਮਾਣ ਦਾ ਪਲ ਨਹੀਂ ਹੋਵੇਗਾ, ਇਹ ਟੀਮ ਦੀ ਉਪਲਬਧੀ ਹੋਵੇਗੀ। ਜੇਕਰ ਭਾਰਤ ਵਿਸ਼ਵ ਚੈਂਪੀਅਨ ਬਣਦਾ ਹੈ ਤਾਂ ਇਹ ਭਾਰਤੀ ਟੀਮ ਦੀਆਂ ਕੋਸ਼ਿਸ਼ਾਂ ਅਤੇ ਰੋਹਿਤ ਸ਼ਰਮਾ ਦੀ ਪ੍ਰੇਰਨਾਦਾਇਕ ਕਪਤਾਨੀ ਦਾ ਨਤੀਜਾ ਹੋਵੇਗਾ।

ਉਨ੍ਹਾਂ ਕਿਹਾ ਕਿ “ਮੈਂ ਸਿਰਫ ਚੰਗੀ ਕ੍ਰਿਕਟ ਖੇਡਣਾ ਚਾਹੁੰਦਾ ਹਾਂ, ਮੈਂ ਇਸ ਵਿਚਾਰ ਦੇ ਬਿਲਕੁਲ ਖ਼ਿਲਾਫ਼ ਹਾਂ ਕਿ ਟੀਮ ਨੂੰ ਕਿਸੇ ਵਿਅਕਤੀ ਵਿਸ਼ੇਸ਼ ਲਈ ਅਜਿਹਾ ਕਰਨਾ ਚਾਹੀਦਾ ਹੈ।” ਮੈਂ ਇਸ ਬਾਰੇ ਗੱਲ ਜਾਂ ਚਰਚਾ ਵੀ ਨਹੀਂ ਕਰਨਾ ਚਾਹੁੰਦਾ। ਮੈਂ ‘ਕਿਸੇ ਲਈ ਕੁਝ ਕਰੋ’ ਇਸ ਵਿਚਾਰ ‘ਚ ਵਿਸ਼ਵਾਸ ਨਹੀਂ ਰੱਖਦਾ |

Scroll to Top