July 2, 2024 7:47 pm
T20 World Cup 2024

T20 World Cup: ਸੁਪਰ-8 ਪੜਾਅ ‘ਚ ਮੌਜੂਦਾ ਚੈਂਪੀਅਨ ਇੰਗਲੈਂਡ ਦੀ ਦੱਖਣੀ ਅਫਰੀਕਾ ਨਾਲ ਟੱਕਰ

ਚੰਡੀਗੜ੍ਹ, 21 ਜੂਨ 2024: ਆਈਸੀਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਸੁਪਰ-8 ਪੜਾਅ ਦੇ ਗਰੁੱਪ ਦੋ ਵਿੱਚ ਇੰਗਲੈਂਡ ਦਾ ਸਾਹਮਣਾ ਅੱਜ ਦੱਖਣੀ ਅਫਰੀਕਾ ਨਾਲ ਹੋਵੇਗਾ। ਦੋਵੇਂ ਟੀਮਾਂ ਨੇ ਆਪਣੇ ਪਿਛਲੇ ਮੈਚ ਜਿੱਤੇ ਸਨ ਅਤੇ ਇੰਗਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਇਸ ਗਤੀ ਨੂੰ ਬਰਕਰਾਰ ਰੱਖ ਕੇ ਸੈਮੀਫਾਈਨਲ ਲਈ ਆਪਣੀ ਦਾਅਵੇਦਾਰੀ ਮਜ਼ਬੂਤ ​​ਕਰਨਾ ਚਾਹੁਣਗੀਆਂ।

ਦੂਜੇ ਪਾਸੇ ਇੰਗਲੈਂਡ ਦੇ ਜੌਨੀ ਬੇਅਰਸਟੋ ਵੈਸਟਇੰਡੀਜ਼ ਖ਼ਿਲਾਫ਼ ਨਾਬਾਦ 48 ਦੌੜਾਂ ਬਣਾ ਕੇ ਫਾਰਮ ‘ਚ ਨਜ਼ਰ ਆਏ ਹਨ। ਵਿਸ਼ਵ ਕੱਪ (T20 World Cup 2024) ‘ਚ ਸਹਿ-ਮੇਜ਼ਬਾਨ ਵੈਸਟਇੰਡੀਜ਼ ਨੂੰ ਹਰਾ ਕੇ ਫਾਰਮ ‘ਚ ਵਾਪਸੀ ਕਰਨ ਵਾਲੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟੀ-20 ਵਿਸ਼ਵ ਕੱਪ ਦੇ ਸੁਪਰ-8 ਦੇ ਦੂਜੇ ਮੈਚ ‘ਚ ਦੱਖਣੀ ਅਫਰੀਕਾ ਦੇ ਘਾਤਕ ਗੇਂਦਬਾਜ਼ੀ ਹਮਲੇ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।