Namibia

T20 ਵਿਸ਼ਵ ਕੱਪ ‘ਚ 12 ਸਾਲਾਂ ਬਾਅਦ ਹੋਇਆ ਸੁਪਰ ਓਵਰ, ਨਾਮੀਬੀਆ ਨੇ ਰੋਮਾਂਚਕ ਮੈਚ ‘ਚ ਓਮਾਨ ਨੂੰ ਹਰਾਇਆ

ਚੰਡੀਗੜ੍ਹ, 03 ਜੂਨ 2024: ਨਾਮੀਬੀਆ (Namibia) ਨੇ ਟੀ-20 ਵਿਸ਼ਵ ਕੱਪ 2024 ਦੇ ਰੋਮਾਂਚਕ ਮੈਚ ਵਿੱਚ ਓਮਾਨ ਨੂੰ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੈਚ ਦਾ ਨਤੀਜਾ ਸੁਪਰ ਓਵਰ ਵਿੱਚ ਨਿਕਲਿਆ। 2012 ਤੋਂ ਬਾਅਦ ਪਹਿਲੀ ਵਾਰ ਟੀ-20 ਵਿਸ਼ਵ ਕੱਪ ਪੁਰਸ਼ਾਂ ਵਿੱਚ ਸੁਪਰ ਓਵਰ ਖੇਡਿਆ ਗਿਆ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ‘ਚ ਆਖਰੀ ਸੁਪਰ ਓਵਰ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ 1 ਅਕਤੂਬਰ 2012 ਨੂੰ ਖੇਡਿਆ ਗਿਆ ਸੀ। ਵੈਸਟਇੰਡੀਜ਼ ਨੇ ਇਹ ਮੈਚ ਜਿੱਤ ਲਿਆ।

ਸੋਮਵਾਰ ਨੂੰ ਨਾਮੀਬੀਆ (Namibia) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਓਮਾਨ ਦੀ ਟੀਮ 19.4 ਓਵਰਾਂ ‘ਚ 109 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ਵਿੱਚ ਨਾਮੀਬੀਆ ਨੇ ਵੀ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 109 ਦੌੜਾਂ ਬਣਾਈਆਂ ਅਤੇ ਮੈਚ ਸੁਪਰ ਓਵਰ ਵਿੱਚ ਪਹੁੰਚ ਗਿਆ।

ਡੇਵਿਡ ਵਿਸੇ ਨੇ ਨਾਮੀਬੀਆ ਲਈ ਹਰਫਨਮੌਲਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਹਿਲੇ ਸੁਪਰ ਓਵਰ ਵਿੱਚ ਕਪਤਾਨ ਜੇਰਾਡ ਇਰਾਸਮਸ ਦੇ ਨਾਲ ਛੇ ਗੇਂਦਾਂ ਵਿੱਚ 21 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਨੇ ਵੀ ਵਿਸੇ ‘ਤੇ ਇਸ ਟੀਚੇ ਦਾ ਬਚਾਅ ਕਰਨ ਦਾ ਭਰੋਸਾ ਜਤਾਇਆ। ਵਿਸੇ ਨੇ ਸਿਰਫ 10 ਦੌੜਾਂ ਦਿੱਤੀਆਂ ਅਤੇ ਇਕ ਵਿਕਟ ਵੀ ਲਈ। ਵਿਸੇ ਨੂੰ ਮੈਚ ਦਾ ਖਿਡਾਰੀ ਚੁਣਿਆ ਗਿਆ।

Scroll to Top