ਚੰਡੀਗੜ੍ਹ, 14 ਜੂਨ 2024: ਟੀ-20 ਵਿਸ਼ਵ ਕੱਪ 2024 (T20 World Cup 2024) ਚਾਰ ਟੀਮਾਂ ਨੇ ਕੁਆਲੀਫਾਈ ਕਰ ਲਿਆ ਹੈ| ਇਨ੍ਹਾਂ ‘ਚ ਭਾਰਤ, ਅਫਗਾਨਿਸਤਾਨ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਸ਼ਾਮਲ ਹਨ | ਬੰਗਲਾਦੇਸ਼ ਨੇ ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ। ਬੰਗਲਾਦੇਸ਼ ਦੀ ਜਿੱਤ ਨਾਲ 2014 ਦੀ ਚੈਂਪੀਅਨ ਸ਼੍ਰੀਲੰਕਾ ਟੀਮ ਸੁਪਰ-8 ਦੀ ਦੌੜ ਤੋਂ ਬਾਹਰ ਹੋ ਗਈ ਹੈ।
ਗਰੁੱਪ ਸੀ ਦੀਆਂ ਟਾਪ-2 ਟੀਮਾਂ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਨੇ ਸੁਪਰ-8 ਵਿਚ ਜਗ੍ਹਾ ਬਣਾਈ ਹੈ। ਨਿਊਜ਼ੀਲੈਂਡ ਇਸ ਦੌੜ ਤੋਂ ਬਾਹਰ ਹੋ ਗਿਆ ਹੈ। ਹੁਣ ਬੰਗਲਾਦੇਸ਼ ਜਾਂ ਨੀਦਰਲੈਂਡ ਸੁਪਰ-8 ‘ਚ ਪਹੁੰਚ ਜਾਣਗੇ। ਜੋ ਵੀ ਟੀਮ ਅਗਲੇ ਗੇੜ ਵਿੱਚ ਅੱਗੇ ਵਧੇਗੀ ਉਹ ਭਾਰਤੀ ਟੀਮ ਵਾਂਗ ਹੀ ਗਰੁੱਪ ਵਿੱਚ ਹੋਵੇਗੀ।
ਜੇਕਰ ਅਮਰੀਕਾ ਦੀ ਟੀਮ ਅੱਜ ਆਇਰਲੈਂਡ ਖ਼ਿਲਾਫ਼ ਜਿੱਤ ਜਾਂਦੀ ਹੈ ਤਾਂ ਉਹ 6 ਅੰਕਾਂ ਨਾਲ ਅੱਗੇ ਹੋ ਜਾਵੇਗੀ ਅਤੇ ਪਾਕਿਸਤਾਨ ਦਾ ਵਿਸ਼ਵ ਕੱਪ ‘ਚੋਂ ਸਫਾਇਆ ਹੋ ਜਾਵੇਗਾ। ਪਾਕਿਸਤਾਨ ਨੂੰ ਕਿਸੇ ਵੀ ਕੀਮਤ ‘ਤੇ ਆਇਰਲੈਂਡ ਖ਼ਿਲਾਫ਼ ਜਿੱਤ ਦੀ ਲੋੜ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਇਹ ਦੁਆ ਵੀ ਕਰਨੀ ਪਵੇਗੀ ਕਿ ਅਮਰੀਕਾ ਦੀ ਟੀਮ ਆਇਰਲੈਂਡ ਖ਼ਿਲਾਫ਼ ਹਾਰੇ।