ਚੰਡੀਗੜ੍ਹ, 18 ਮਈ 2024: ਅਗਲੇ ਮਹੀਨੇ 1 ਜੂਨ ਤੋਂ ਟੀ-20 ਵਿਸ਼ਵ ਕੱਪ 2024 (T20 World Cup 2024) ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਮੇਂ ਦੌਰਾਨ, ਇੱਕ ਮੈਚ ਜੋ ਦਰਸ਼ਕਾਂ ਲਈ ਸਭ ਤੋਂ ਵੱਧ ਮਹੱਤਵ ਰੱਖਦਾ ਹੈ, ਉਹ ਹੈ ਭਾਰਤ-ਪਾਕਿਸਤਾਨ (IND vs PAK) ਦਾ ਵੱਡਾ ਮੈਚ। ਇਸ ਵਾਰ ਵੀ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੈਚ ਨੂੰ ਲੈ ਕੇ ਉਤਸ਼ਾਹ ਸਿਖਰਾਂ ‘ਤੇ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਦੀ ਟਿਕਟ ਦੀ ਕੀਮਤ 2 ਲੱਖ ਰੁਪਏ ਤੋਂ ਵੱਧ ਹੋ ਗਈ ਹੈ।
ਭਾਰਤ ਅਤੇ ਪਾਕਿਸਤਾਨ (T20 World Cup 2024) ਵਿਚਾਲੇ 9 ਜੂਨ ਨੂੰ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਮੈਚ ਖੇਡਿਆ ਜਾਵੇਗਾ। ਇਸ ਦੀ ਦਰਸ਼ਕ ਸਮਰੱਥਾ 34 ਹਜ਼ਾਰ ਹੈ ਅਤੇ ਇਸ ਦੀ ਉਸਾਰੀ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ।
ਅਮਰੀਕਾ ‘ਚ ਹੋਣ ਵਾਲੇ ਭਾਰਤ-ਪਾਕਿਸਤਾਨ (IND vs PAK) ਮੈਚ ਦੀ ਸਭ ਤੋਂ ਮਹਿੰਗੀ ਟਿਕਟ 229625 ਰੁਪਏ ਹੈ। ਇਸ ਦੇ ਨਾਲ ਹੀ ਸਭ ਤੋਂ ਸਸਤੀ ਟਿਕਟ 25 ਹਜ਼ਾਰ ਰੁਪਏ ਹੈ। ਇਸ ਮੈਚ ਦੀਆਂ 90 ਫੀਸਦੀ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਇਸਦੀ ਜਨਰਲ ਸਟੈਂਡ ਟਿਕਟ ਦੀ ਕੀਮਤ $300 ਹੈ। ਸਭ ਤੋਂ ਮਹਿੰਗੀ ਕਲੱਬ ਕਾਰਨਰ ਟਿਕਟ $2750 ਹੈ। ਭਾਰਤ ਵਿੱਚ ਕਿਸੇ ਵੀ ਮੈਚ ਦੀ ਟਿਕਟ 7515 ਰੁਪਏ ਤੋਂ ਘੱਟ ਨਹੀਂ ਹੈ। ਇਸ ਦੇ ਨਾਲ ਹੀ ਓਮਾਨ ਅਤੇ ਸਕਾਟਲੈਂਡ ਲਈ ਸਭ ਤੋਂ ਸਸਤੀ ਟਿਕਟ ਸਿਰਫ਼ ਛੇ ਡਾਲਰ ਹੈ।