T20 World Cup 2024: ਭਾਰਤ-ਪਾਕਿਸਤਾਨ ਵਿਚਾਲੇ ਮੈਚ ਮੱਦੇਨਜਰ ਨਾਸਾਓ ਕਾਉਂਟੀ ‘ਚ ਸੁਰੱਖਿਆ ਵਧਾਈ

ਚੰਡੀਗੜ੍ਹ, 01 ਜੂਨ, 2024: ਹਮਲੇ ਦੇ ਖਤਰੇ ਦੇ ਮੱਦੇਨਜ਼ਰ, ਨਿਊਯਾਰਕ ਦੇ ਨਾਸਾਓ ਕਾਉਂਟੀ ਵਿੱਚ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ (India-Pakistan match) ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਦਰਅਸਲ,ਇੱਕ ਅਤਿ+ਵਾਦੀ ਸੰਗਠਨ ਨੇ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਧਮਕੀ ਦਿੱਤੀ ਸੀ। ਟੂਰਨਾਮੈਂਟ ਦੇ ਅੱਠ ਮੈਚ ਨਾਸਾਓ ਕਾਉਂਟੀ ਦੇ ਸਟੇਡੀਅਮ ਵਿੱਚ ਖੇਡੇ ਜਾਣਗੇ, ਜਿਨ੍ਹਾਂ ਵਿੱਚ ਭਾਰਤ ਦੇ ਤਿੰਨ ਮੈਚ ਸ਼ਾਮਲ ਹਨ। ਭਾਰਤੀ ਟੀਮ ਇੱਥੇ 1 ਜੂਨ ਨੂੰ ਬੰਗਲਾਦੇਸ਼ ਖ਼ਿਲਾਫ਼ ਅਭਿਆਸ ਮੈਚ ਵੀ ਖੇਡੇਗੀ।

ਨਿਊਯਾਰਕ ਦੀ ਗਵਰਨਰ ਕੈਥੀ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਪੁਲਿਸ ਨੂੰ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰਬੰਧ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹਿ ਹਾਂ। ਇਸਦੇ ਨਾਲ ਹੀ ਸੁਰੱਖਿਆ ਉਪਾਅ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਅਸੀਂ ਨਿਗਰਾਨੀ ਕਰਨਾ ਜਾਰੀ ਰੱਖਾਂਗੇ।”

Scroll to Top