West Indies

T20 WC: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਮਿਲੀ ਧਮਕੀ, CWI ਨੇ ਦਿੱਤਾ ਸੁਰੱਖਿਆ ਦਾ ਭਰੋਸਾ

ਚੰਡੀਗੜ੍ਹ, 06 ਮਈ 2024: ਆਈਪੀਐਲ 2024 ਸੀਜ਼ਨ ਤੋਂ ਤੁਰੰਤ ਬਾਅਦ 1 ਜੂਨ ਤੋਂ ਅਮਰੀਕਾ ਅਤੇ ਵੈਸਟਇੰਡੀਜ਼ (West Indies) ਵਿੱਚ ਟੀ-20 ਵਿਸ਼ਵ ਕੱਪ ਕਰਵਾਇਆ ਜਾਣਾ ਹੈ। ਇਸ ਦੇ ਲਈ ਕਈ ਟੀਮਾਂ ਨੇ ਆਪਣੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਟੂਰਨਾਮੈਂਟ ਦੀਆਂ ਤਿਆਰੀਆਂ ਅੰਤਿਮ ਪੜਾਅ ‘ਤੇ ਪਹੁੰਚ ਗਈਆਂ ਹਨ। ਟੂਰਨਾਮੈਂਟ ‘ਤੇ ਅਤਿਵਾਦੀ ਹਮਲੇ ਦਾ ਹਮਲੇ ਪਰਛਾਵਾਂ ਪੈ ਰਿਹਾ ਹੈ ਅਤੇ ਵੈਸਟਇੰਡੀਜ਼ ਨੂੰ ਟੀ-20 ਵਿਸ਼ਵ ਕੱਪ ਦੌਰਾਨ ਹਮਲੇ ਦੀ ਧਮਕੀ ਮਿਲੀ ਹੈ। ਹਾਲਾਂਕਿ, ਕ੍ਰਿਕੇਟ ਵੈਸਟਇੰਡੀਜ਼ (CWI) ਨੇ ਸੁਰੱਖਿਆ ਦਾ ਭਰੋਸਾ ਦਿੱਤਾ ਹੈ।

ਟੀ-20 ਵਿਸ਼ਵ ਕੱਪ ਦੇ ਸਹਿ-ਮੇਜ਼ਬਾਨ ਕ੍ਰਿਕਟ ਵੈਸਟਇੰਡੀਜ਼ (West Indies) ਦੇ ਸੀਈਓ ਜੌਨੀ ਗ੍ਰੇਵਜ਼ ਨੇ ਹਮਲੇ ਦੀ ਧਮਕੀ ਦੇ ਵਿਚਕਾਰ ਸੁਰੱਖਿਆ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਗ੍ਰੇਵਜ਼ ਨੇ ਕਿਹਾ, “ਅਸੀਂ ਮੇਜ਼ਬਾਨ ਦੇਸ਼ ਅਤੇ ਸ਼ਹਿਰ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਇੱਕ ਵਿਆਪਕ ਰਣਨੀਤੀ ਨਾਲ ਅੱਗੇ ਵਧਾਇਆ ਜਾ ਸਕੇ।” ਅਸੀਂ ਸਾਰੇ ਭਾਈਵਾਲਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਟੀ-20 ਵਿਸ਼ਵ ਕੱਪ ਵਿੱਚ ਸ਼ਾਮਲ ਹਰ ਕਿਸੇ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ। ਸਾਡੇ ਕੋਲ ਇੱਕ ਵਿਆਪਕ ਅਤੇ ਮਜ਼ਬੂਤ ​​ਸੁਰੱਖਿਆ ਯੋਜਨਾ ਹੈ।

ਕੈਰੇਬੀਅਨ ਮੀਡੀਆ ਨੇ ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਕੀਥ ਰੌਲੇ ਦੇ ਹਵਾਲੇ ਨਾਲ ਕਿਹਾ ਕਿ ਸੁਰੱਖਿਆ ਏਜੰਸੀਆਂ ਮੈਚ ਦੇ ਮੱਦੇਨਜ਼ਰ ਕਿਸੇ ਵੀ ਖਤਰੇ ਨਾਲ ਨਜਿੱਠਣ ਦੇ ਸਮਰੱਥ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਾਰਬਾਡੋਸ ਦੇ ਖੇਤਰੀ ਸੁਰੱਖਿਆ ਅਧਿਕਾਰੀ ਆਈਸੀਸੀ ਟੀ-20 ਵਿਸ਼ਵ ਕੱਪ ਦੌਰਾਨ ਹਮਲੇ ਦੀ ਧਮਕੀ ਤੋਂ ਬਾਅਦ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਇਹ ਧਮਕੀ ਪ੍ਰੋ ਇਸਲਾਮਿਕ ਸਟੇਟ ਦੇ ਨਾਸ਼ਿਰ ਪਾਕਿਸਤਾਨ ਮੀਡੀਆ ਗਰੁੱਪ ਤੋਂ ਮਿਲੀ ਹੈ।

Scroll to Top