July 4, 2024 5:43 pm
Indian team

T20 WC: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ, ਭਾਰਤੀ ਟੀਮ ਨੇ ਬਣਾਇਆ ਇਹ ਰਿਕਾਰਡ

ਚੰਡੀਗੜ੍ਹ, 10 ਜੂਨ 2024: ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਖ਼ਿਲਾਫ਼ ਜਿੱਤ ਦੇ ਨਾਲ ਹੀ ਭਾਰਤੀ ਟੀਮ (Indian team) ਨੇ ਕਈ ਰਿਕਾਰਡ ਬਣਾਏ। ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਪਾਕਿਸਤਾਨ ‘ਤੇ ਭਾਰਤੀ ਟੀਮ ਦੀ ਇਹ ਸੱਤਵੀਂ ਜਿੱਤ ਸੀ। ਦੋਵਾਂ ਵਿਚਾਲੇ ਕੁੱਲ ਅੱਠ ਮੈਚ ਹੋਏ ਹਨ ਅਤੇ ਭਾਰਤ ਨੇ ਸੱਤ ਮੈਚ ਜਿੱਤੇ ਹਨ | ਪਾਕਿਸਤਾਨ ਇੱਕ ਵਿੱਚ ਜਿੱਤ ਗਿਆ।

ਇਹ ਟੀ-20 ਵਿਸ਼ਵ ਕੱਪ ਵਿੱਚ ਕਿਸੇ ਇੱਕ ਟੀਮ ਖ਼ਿਲਾਫ਼ ਮੈਚਾਂ ਦੀ ਸਭ ਤੋਂ ਵੱਧ ਜਿੱਤ ਦਾ ਸਿਲਸਿਲਾ ਹੈ। ਭਾਰਤੀ ਟੀਮ ਨੇ ਇਸ ਮਾਮਲੇ ‘ਚ ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਪਿੱਛੇ ਛੱਡ ਦਿੱਤਾ ਹੈ। ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਬੰਗਲਾਦੇਸ਼ ਅਤੇ ਸ੍ਰੀਲੰਕਾ ਖ਼ਿਲਾਫ਼ ਛੇ-ਛੇ ਮੈਚ ਜਿੱਤੇ ਸਨ। ਹੁਣ ਭਾਰਤੀ ਟੀਮ ਸੱਤ ਮੈਚ ਜਿੱਤ ਕੇ ਸਭ ਤੋਂ ਅੱਗੇ ਹੈ।

ਇੰਨਾ ਹੀ ਨਹੀਂ ਭਾਰਤ (Indian team) ਨੇ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਛੋਟੇ ਸਕੋਰ ਦਾ ਬਚਾਅ ਕੀਤਾ ਹੈ। ਇਸ ਮਾਮਲੇ ‘ਚ ਉਸ ਨੇ ਸ਼੍ਰੀਲੰਕਾ ਦੀ ਬਰਾਬਰੀ ਕੀਤੀ। ਦੋਵਾਂ ਨੇ 120 ਦੌੜਾਂ ਦੇ ਟੀਚੇ ਦਾ ਬਚਾਅ ਕੀਤਾ ਹੈ। ਸ਼੍ਰੀਲੰਕਾ ਨੇ 2014 ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਚਟਗਾਂਵ ‘ਚ ਅਜਿਹਾ ਕੀਤਾ ਸੀ। ਇਸ ਦੇ ਨਾਲ ਹੀ ਇਹ ਟੀ-20 ‘ਚ ਭਾਰਤੀ ਟੀਮ ਦਾ ਸਭ ਤੋਂ ਘੱਟ ਸਕੋਰ ਵੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2016 ‘ਚ ਹਰਾਰੇ ‘ਚ ਜ਼ਿੰਬਾਬਵੇ ਖਿਲਾਫ ਦਿੱਤੇ 139 ਦੌੜਾਂ ਦੇ ਟੀਚੇ ਦਾ ਬਚਾਅ ਕੀਤਾ ਸੀ।

ਭਾਰਤ ਦੀ ਜਿੱਤ ਦੇ ਹੀਰੋ ਰਹੇ ਭਾਰਤ ਦੇ ਗੇਂਦਬਾਜ ਜਸਪ੍ਰੀਤ ਬੁਮਰਾਹ, ਅਰਸ਼ਦੀਪ ਅਤੇ ਅਕਸ਼ਰ ਪਟੇਲ ਰਹੇ, ਹਾਰਦਿਕ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ । ਬੁਮਰਾਹ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਬੁਮਰਾਹ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਅੱਠ ਮਹੀਨਿਆਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਬੁਮਰਾਹ ਨੇ ਆਈਸੀਸੀ ਟੂਰਨਾਮੈਂਟ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਪਹਿਲਾਂ 2023 ਵਨਡੇ ਵਿਸ਼ਵ ਕੱਪ ‘ਚ ਬੁਮਰਾਹ ਨੇ ਪਾਕਿਸਤਾਨ ਖ਼ਿਲਾਫ਼ 19 ਦੌੜਾਂ ‘ਤੇ ਦੋ ਵਿਕਟਾਂ ਲਈਆਂ ਸਨ ਅਤੇ ਉਹ ਮੈਚ ਦਾ ਪਲੇਅਰ ਬਣਿਆ ਸੀ।