Hardik Pandya

T20 Rankings: ਟੀ-20 ਰੈਂਕਿੰਗ ‘ਚ ਹਾਰਦਿਕ ਪੰਡਯਾ ਨੰਬਰ-1 ਆਲਰਾਊਂਡਰ ਬਣੇ, ਤਿਲਕ ਤੀਜੇ ਸਥਾਨ ‘ਤੇ ਪਹੁੰਚੇ

ਚੰਡੀਗੜ੍ਹ, 20 ਨਵੰਬਰ 2024: ਤਾਜ਼ਾ ਟੀ-20 ਰੈਂਕਿੰਗ  (ICC T20 Ranking) ‘ਚ ਭਾਰਤੀ ਨੌਜਵਾਨ ਖਿਡਾਰੀਆਂ ਨੇ ਦਬਦਬਾ ਬਣਾ ਲਿਆ ਹੈ | ਭਾਰਤ ਦੀ ਟੀਮ ਦੇ ਕਈਂ ਖਿਡਾਰੀਆਂ ਦੀ ਟੀ-20 ਰੈਂਕਿੰਗ ‘ਚ ਸੁਧਾਰ ਹੋਇਆ ਹੈ | ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹਾਲ ਹੀ ‘ਚ ਖੇਡੀ ਟੀ-20 ਸੀਰੀਜ਼ ਤੋਂ ਬਾਅਦ ਆਈਸੀਸੀ ਨੇ ਤਾਜ਼ਾ ਟੀ-20 ਰੈਂਕਿੰਗ ਜਾਰੀ ਕੀਤੀ ਹੈ।

ਇਸਦੇ ਨਾਲ ਹੀ ਹਾਰਦਿਕ ਪੰਡਯਾ (Hardik Pandya) ਦੂਜੀ ਵਾਰ ਟੀ-20 ਆਲਰਾਊਂਡਰਾਂ ਦੀ ਸੂਚੀ ‘ਚ ਨੰਬਰ ਇਕ ਰੈਂਕਿੰਗ ‘ਤੇ ਪਹੁੰਚੇ ਹਨ। ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਆਸਟ੍ਰੇਲੀਆ ਦੇ ਮਾਰਕਸ ਸਟੋਇਨਿਸ ਚੌਥੇ ਅਤੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਵਨਿੰਦੂ ਹਸਾਰੰਗਾ ਪੰਜਵੇਂ ਸਥਾਨ ‘ਤੇ ਹਨ।

ਹਾਰਦਿਕ ਪੰਡਯਾ (Hardik Pandya) ਨੇ ਦੱਖਣੀ ਅਫਰੀਕਾ ‘ਚ ਭਾਰਤ ਦੀ ਹਾਲੀਆ ਸੀਰੀਜ਼ ਦੌਰਾਨ ਕੁਝ ਚੰਗੀਆਂ ਪਾਰੀਆਂ ਖੇਡੀਆਂ ਹਨ। ਲਿਵਿੰਗਸਟੋਨ ਤੋਂ ਇਲਾਵਾ ਹਾਰਦਿਕ ਨੇ ਨੇਪਾਲ ਦੇ ਦੀਪੇਂਦਰ ਸਿੰਘ ਐਰੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਟੀ20 ਸੀਰੀਜ਼ ‘ਚ 31 ਸਾਲਾ ਹਾਰਦਿਕ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ।

ਦੱਖਣੀ ਅਫ਼ਰੀਕਾ ਨਾਲ ਚਾਰ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ‘ਚ ਹਾਰਦਿਕ ਨੇ 39 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਦੇ ਨਾਲ ਹੀ ਚੌਥੇ ਅਤੇ ਫੈਸਲਾਕੁੰਨ ਟੀ-20 ਮੈਚ ‘ਚ ਉਨ੍ਹਾਂ ਨੇ ਅੱਠ ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ । ਇਸ ਦੀ ਬਦੌਲਤ ਭਾਰਤ ਸੀਰੀਜ਼ 3-1 ਨਾਲ ਜਿੱਤਣ ‘ਚ ਸਫਲ ਰਿਹਾ।

ਇਸਦੇ ਨਾਲ ਹੀ ਤਿਲਕ ਵਰਮਾ (Tilak Verma) ਪਹਿਲੀ ਵਾਰ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ (T20 Rankings)  ‘ਚ ਟਾਪ-10 ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋਏ ਹਨ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਦੋ ਸੈਂਕੜੇ ਲਗਾਉਣ ਵਾਲੇ ਸੰਜੂ ਸੈਮਸਨ ਟੀ-20 ਬੱਲੇਬਾਜ਼ਾਂ ਦੀ ਸੂਚੀ ‘ਚ 17 ਸਥਾਨ ਦੇ ਫਾਇਦੇ ਨਾਲ 22ਵੇਂ ਸਥਾਨ ‘ਤੇ ਪਹੁੰਚ ਗਏ ਹਨ। ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤਿੰਨ ਸਥਾਨਾਂ ਦੇ ਫਾਇਦੇ ਨਾਲ ਨੌਵੇਂ ਸਥਾਨ ‘ਤੇ ਪਹੁੰਚ ਗਏ ਹਨ। ਇਹ ਅਰਸ਼ਦੀਪ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਹੈ।

Scroll to Top