ਚੰਡੀਗੜ੍ਹ, 02 ਜੁਲਾਈ 2024: ਟੀ-20 ਵਿਸ਼ਵ ਕੱਪ 2024 ਜੇਤੂ ਭਾਰਤੀ ਕ੍ਰਿਕਟ ਟੀਮ (Indian team) ਮੰਗਲਵਾਰ ਸ਼ਾਮ ਨੂੰ ਵਤਨ ਵਾਪਸੀ ਕਰ ਸਕਦੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਬਾਰਬਾਡੋਸ ਹਵਾਈ ਅੱਡਾ ਅਗਲੇ ਛੇ ਤੋਂ 12 ਘੰਟਿਆਂ ‘ਚ ਮੁੜ ਸ਼ੁਰੂ ਹੋ ਸਕਦਾ ਹੈ | ਜਿਕਰਯੋਗ ਹੈ ਕਿ ਬਾਰਬਾਡੋਸ ‘ਚ ਤੂਫਾਨ ਕਾਰਨ ਹਵਾਈ ਅੱਡਾ ਬੰਦ ਪਿਆ ਹੈਅਤੇ ਭਾਰਤੀ ਟੀਮ ਬਾਰਬਾਡੋਸ ਦੇ ਇਕ ਹੋਟਲ ‘ਚ ਹੈ |
ਬਾਰਬਾਡੋਸ ਦੀ ਪ੍ਰਧਾਨ ਮੰਤਰੀ ਮੀਆ ਮੋਟਲੀ ਦਾ ਕਹਿਣ ਹੈ ਕਿ ਅਗਲੇ ਕੁਝ ਘੰਟਿਆਂ ‘ਚ ਮੌਸਮ ਸਾਫ਼ ਹੋ ਜਾਵੇਗਾ, ਪ੍ਰਸ਼ਾਸਨ ਹਵਾਈ ਅੱਡੇ ਦੇ ਕਰਮਚਾਰੀਆਂ ਦੇ ਸੰਪਰਕ ‘ਚ ਹੈ | ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਭਾਰਤੀ ਟੀਮ (Indian team) ਮੰਗਲਵਾਰ ਨੂੰ ਬੁੱਧਵਾਰ ਸਵੇਰੇ 3.30 ਵਜੇ ਬ੍ਰਿਜਟਾਊਨ ਤੋਂ ਰਵਾਨਾ ਹੋਣਗੇ ਅਤੇ ਬੁੱਧਵਾਰ ਭਾਰਤੀ ਸਮੇਂ ਅਨੁਸਾਰ ਰਾਤ 8.45 ਵਜੇ ਇੱਥੇ ਪਹੁੰਚੇਗੀ।ਭਾਰਤੀ ਟੀਮ ਦੇ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਮਾਨਿਤ ਕਰਨਗੇ, ਪਰ ਅਜੇ ਤੱਕ ਇਸ ਸੰਬੰਧੀ ਸਮਾਗਮ ਤੈਅ ਨਹੀਂ ਹੋਇਆ |




