June 30, 2024 3:17 am
Anrich Nortje

T-20 WC 2024: ਦੱਖਣੀ ਅਫਰੀਕਾ ਦੇ ਗੇਂਦਬਾਜ਼ Anrich Nortje ਨੇ ਆਖਰੀ ਓਵਰ ‘ਚ ਬਣਾਇਆ ਨਵਾਂ ਰਿਕਾਰਡ

ਚੰਡੀਗੜ੍ਹ, 22 ਜੂਨ 2024: ਆਈਸੀਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਸੁਪਰ-8 ਪੜਾਅ ਦੇ ਗਰੁੱਪ ‘ਚ ਦੱਖਣੀ ਅਫਰੀਕਾ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਰੋਮਾਂਚਕ ਮੁਕਾਬਲੇ ‘ਚ ਮਾਤ ਦੇ ਦਿੱਤੀ | ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਦਿੱਤਾ ।

ਇਸ ਮੈਚ ਵਿੱਚ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਟਜੇ (Anrich Nortje) ਨੇ ਆਪਣੀ ਧਾਕੜ ਗੇਂਦਬਾਜ਼ੀ ਨਾਲ ਟੀਮ ਲਈ ਜਿੱਤ ਯਕੀਨੀ ਬਣਾਈ | ਇਸਦੇ ਨਾਲ ਹੀ ਨੋਰਟਜੇ ਨੇ ਆਖਰੀ ਓਵਰ ‘ਚ ਇੱਕ ਵਿਕਟ ਹਾਸਲ ਕਰਕੇ ਤੇ 14 ਦੌੜਾਂ ਬਚਾ ਕੇ ਨਵਾਂ ਰਿਕਾਰਡ ਆਪਣੇ ਨਾਂ ਕੀਤਾ ਹੈ |

ਅਫਰੀਕੀ ਗੇਂਦਬਾਜ ਐਨਰਿਕ ਟੀ-20 ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਨੂੰ ਇਸ ਮਾਮਲੇ ‘ਚ ਪਿੱਛੇ ਛੱਡ ਦਿੱਤਾ ਹੈ। ਡੈਨ ਸਟੇਨ ਨੇ ਟੀ-20 ਵਿਸ਼ਵ ਕੱਪ ‘ਚ 30 ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਐਨਰਿਕ ਨੋਰਟਜੇ (Anrich Nortje) ਨੇ 16 ਮੈਚਾਂ ਵਿੱਚ 31 ਵਿਕਟਾਂ ਹਾਸਲ ਕਰਕੇ ਨਵਾਂ ਰਿਕਾਰਡ ਬਣਾ ਲਿਆ ਹੈ |