Syria

Syria: ਸੀਰੀਆ ਸਰਕਾਰ ਪਤਨ ਦੀ ਕਗਾਰ ‘ਤੇ, ਵਿਗੜੇ ਹਲਾਤਾਂ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 07 ਦਸੰਬਰ 2024: ਸੀਰੀਆ (Syria) ‘ਚ ਵਿਗੜਦੇ ਹਲਾਤਾਂ ਦੇ ਮੱਦੇਨਜਰ ਭਾਰਤ ਸਰਕਾਰ ਨੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ | ਭਾਰਤ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਗਲੇ ਨੋਟਿਸ ਤੱਕ ਸੀਰੀਆ ਦੀ ਯਾਤਰਾ ਤੋਂ ਪੂਰੀ ਤਰ੍ਹਾਂ ਬਚਣ। ਐਡਵਾਈਜ਼ਰੀ ‘ਚ ਐਮਰਜੈਂਸੀ ਹੈਲਪਲਾਈਨ ਨੰਬਰ ਅਤੇ ਈਮੇਲ ਆਈਡੀ ਵੀ ਸਾਂਝੀਆਂ ਕੀਤੀਆਂ ਗਈਆਂ ਹਨ।

ਭਾਰਤੀ ਵਿਦੇਸ਼ ਮੰਤਰਾਲੇ ਨੇ ਦਮਿਸ਼ਕ ਲਈ ਐਮਰਜੈਂਸੀ ਹੈਲਪਲਾਈਨ ਨੰਬਰ +963 993385973 ਜਾਰੀ ਕੀਤਾ ਹੈ। ਇਹ ਨੰਬਰ ਵਟਸਐਪ ‘ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇੱਕ ਐਮਰਜੈਂਸੀ ਈਮੇਲ ਆਈਡੀ hoc.damascus@mea.gov.in ਵੀ ਜਾਰੀ ਕੀਤੀ ਹੈ।

Syria news

ਵਿਦੇਸ਼ ਮੰਤਰਾਲੇ ਨੇ ਸੀਰੀਆ ‘ਚ ਮੌਜੂਦ ਸਾਰੇ ਭਾਰਤੀਆਂ ਨੂੰ ਦਮਿਸ਼ਕ ‘ਚ ਭਾਰਤੀ ਦੂਤਾਵਾਸ ਨਾਲ ਸੰਪਰਕ ‘ਚ ਰਹਿਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਕਿ ਜਿਹੜੇ ਲੋਕ ਸੀਰੀਆ ਛੱਡ ਸਕਦੇ ਹਨ, ਉਨ੍ਹਾਂ ਨੂੰ ਉਪਲਬਧ ਵਪਾਰਕ ਉਡਾਣਾਂ ਰਾਹੀਂ ਛੇਤੀ ਸੀਰੀਆ ਛੱਡ ਦੇਣਾ ਚਾਹੀਦਾ ਹੈ। ਜੋ ਅਜਿਹਾ ਨਹੀਂ ਕਰ ਸਕਦੇ, ਉਨ੍ਹਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਘੱਟੋ-ਘੱਟ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਰੂਸ- ਅਤੇ ਈਰਾਨ ਸਮਰਥਿਤ ਬਸ਼ਰ ਅਲ-ਅਸਦ ਸ਼ਾਸਨ ਨੂੰ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਬਾਗੀ ਸਮੂਹਾਂ ਨੇ ਘੇਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਮੂਹਾਂ ਨੂੰ ਤੁਰਕੀ ਦਾ ਸਮਰਥਨ ਪ੍ਰਾਪਤ ਹੈ। ਵਿਦਰੋਹੀਆਂ ਨੇ ਰਾਸ਼ਟਰਪਤੀ ਬਸਰ ਅਲ-ਅਸਦ ਨੂੰ ਹਟਾਉਣ ਦੀ ਕੋਸ਼ਿਸ਼ ‘ਚ ਪਿਛਲੇ ਹਫ਼ਤੇ ਸੀਰੀਆ ‘ਚ ਹਮਲੇ ਕੀਤੇ ਸਨ।

ਬਾਗੀ ਸਮੂਹਾਂ ਦਾ ਹਮਲਾ ਇੰਨਾ ਜ਼ਬਰਦਸਤ ਹੈ ਕਿ ਸੀਰੀਆ ਦਾ ਦੂਜਾ ਸ਼ਹਿਰ ਅਲੇਪੋ ਅਤੇ ਹਮਾ ਪਹਿਲਾਂ ਹੀ ਰਾਸ਼ਟਰਪਤੀ ਦੇ ਕੰਟਰੋਲ ਤੋਂ ਬਾਹਰ ਹੋ ਚੁੱਕੇ ਹਨ। 2011 ਦੇ ਘਰੇਲੂ ਯੁੱਧ ਤੋਂ ਬਾਅਦ ਸੀਰੀਆ (Syria) ‘ਚ ਇਹ ਪਹਿਲਾ ਅਜਿਹਾ ਹਮਲਾ ਸੀ। ਸੀਰੀਆ ‘ਚ ਪਿਛਲੇ ਪੰਜ ਦਹਾਕਿਆਂ ਤੋਂ ਬਸਰ ਅਲ-ਅਸਦ ਦੀ ਸਰਕਾਰ ਸੱਤਾ ‘ਚ ਹੈ ਅਤੇ ਪਹਿਲੀ ਵਾਰ ਉਸ ਦੀ ਸਰਕਾਰ ਡਿੱਗਣ ਦੀ ਕਗਾਰ ‘ਤੇ ਹੈ।

Read More: America News: ਕੈਲੀਫੋਰਨੀਆ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ, ਜਾਣੋ ਕਿੰਨੀ ਰਹੀ ਤੀਬਰਤਾ

Scroll to Top