Site icon TheUnmute.com

Swine Flu In India: ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਨੇ ਸਵਾਈਨ ਫਲੂ ਦੇ ਮਾਮਲੇ

Swine Flu

ਚੰਡੀਗੜ੍ਹ 31 ਅਗਸਤ 2022: ਦੇਸ਼ ਵਿਚ ਸਵਾਈਨ ਫਲੂ (Swine Flu) ਦੇ ਮਾਮਲਿਆਂ ਵਿਚ ਤੇਜੀ ਦਰਜ ਕੀਤੀ ਗਈ ਹੈ | ਨੈਸ਼ਨਲ ਸੈਂਟਰ ਫਾਰ ਡਿਸੀਜ ਕੰਟਰੋਲ (National Centre for Disease Control) ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ 1 ਜਨਵਰੀ ਤੋਂ 31 ਜੁਲਾਈ ਤੱਕ ਸਵਾਈਨ ਫਲੂ ਦੇ 12, ਰਾਜਸਥਾਨ ਵਿੱਚ 125, ਗੋਆ ਵਿੱਚ 61, ਤੇਲੰਗਾਨਾ ਵਿੱਚ 38, ਪੱਛਮੀ ਬੰਗਾਲ ਵਿੱਚ 81 ਅਤੇ ਉੜੀਸਾ ਵਿੱਚ 14 ਮਾਮਲੇ ਸਾਹਮਣੇ ਆਏ ਹਨ।

ਸਵਾਈਨ ਫਲੂ (Swine Flu) ਦੇ ਮਾਮਲਿਆਂ ਵਿਚ ਮਹਾਰਾਸ਼ਟਰ ਸਿਖਰ ‘ਤੇ ਹੈ, ਸੂਬੇ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਸਵਾਈਨ ਫਲੂ ਕਾਰਨ 72 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23 ਅਗਸਤ ਤੱਕ ਰਾਜ ਵਿੱਚ 1870 ਮਾਮਲੇ ਦਰਜ ਕੀਤੇ ਗਏ ਹਨ। ਸਵਾਈਨ ਫਲੂ ਦੀ ਲਾਗ H1N1 ਵਾਇਰਸ ਕਾਰਨ ਹੁੰਦੀ ਹੈ

ਇਸ ਸਾਲ ਹੁਣ ਤੱਕ ਭਾਰਤ ਭਰ ਵਿੱਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਘੱਟੋ-ਘੱਟ 2,800 ਨੂੰ ਪਾਰ ਕਰਨ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਵੱਧ ਹੈ। ਇਸ ਦੇ ਉਲਟ, 2021 ਵਿੱਚ, ਦੇਸ਼ ਭਰ ਵਿੱਚ H1N1 ਨਾਲ 21 ਲੋਕਾਂ ਦੀ ਮੌਤ ਹੋ ਗਈ।

Exit mobile version