July 1, 2024 12:41 pm
ਸਵੀਪ ਟੀਮ

ਸਵੀਪ ਟੀਮ ਵੱਲੋਂ ਦੁਕਾਨਾਂ ਤੇ ਗਲੀ-ਮੁਹੱਲਿਆਂ ‘ਚ ਜਾ ਕੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਕੀਤਾ ਜਾਗਰੂਕ

ਜਲਾਲਾਬਾਦ 25 ਮਈ 2024: ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ, ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਲਾਲਾਬਾਦ -079 ਚੋਣ ਅਧਿਕਾਰੀ ਕਮ ਉਪ ਮੰਡਲ ਮੈਜਿਸਟ੍ਰੇਟ ਸਰਦਾਰ ਬਲਕਰਨ ਸਿੰਘ ਦੀ ਯੋਗ ਅਗਵਾਈ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਜਾਰੀ ਹਨ।

ਵੋਟਰ ਜਾਗਰੂਕਤਾ ਲਈ ਜਲਾਲਾਬਾਦ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ ਟੀਮ ਇੰਚਾਰਜ ਅਮਰਦੀਪ ਬਾਲੀ ਹੈੱਡਮਾਸਟਰ ਦੀ ਅਗਵਾਈ ਹੇਠ ਹੁਸ਼ਿਆਰ ਸਿੰਘ ਦਰਗਨ, ਸਤਨਾਮ ਸਿੰਘ, ਰਮਨਦੀਪ ਸਿੰਘ ਦੇ ਸਹਿਯੋਗ ਨਾਲ ਟੀਮ ਵੱਲੋਂ ਡੋਰ ਟੂ ਡੋਰ ਜਲਾਲਾਬਾਦ ਵਿੱਚ ਵੱਖ-ਵੱਖ ਕਿਸਮਾਂ ਦੀਆਂ ਦੁਕਾਨਾਂ ਅਤੇ ਗਲੀ-ਮੁਹੱਲਿਆਂ ਵਿਖੇ ਜਾ ਕੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪੋਲ ਕਰਨ ਲਈ ਜਾਗਰੂਕ ਕੀਤਾ ਗਿਆ।ਚੋਣ ਸੈੱਲ ਸੁਖਵਿੰਦਰ ਸਿੰਘ, ਸੁਰਿੰਦਰ ਛਿੰਦਾ ਅਤੇ ਰੂਬੀ ਮੈਡਮ ਦਾ ਪੂਰਾ ਸਹਿਯੋਗ ਰਿਹਾ।