Site icon TheUnmute.com

ਸਵਾਤੀ ਮਾਲੀਵਾਲ ਦਾ ਵੱਡਾ ਖ਼ੁਲਾਸਾ, ਕਿਹਾ- ਬਚਪਨ ‘ਚ ਮੇਰੇ ਪਿਤਾ ਕਰਦੇ ਸਨ ਮੇਰਾ ਜਿਨਸੀ ਸ਼ੋਸ਼ਣ

Swati Maliwal

ਚੰਡੀਗੜ੍ਹ, 11 ਮਾਰਚ 2023: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ (Swati Maliwal) ਨੇ ਸ਼ਨੀਵਾਰ ਨੂੰ ਦਿੱਲੀ ਸਰਕਾਰ ਦੇ ਇਕ ਪ੍ਰੋਗਰਾਮ ‘ਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੇਰੇ ਪਿਤਾ ਮੇਰਾ ਜਿਨਸੀ ਸ਼ੋਸ਼ਣ ਕਰਦੇ ਸਨ। ਮੈਂ ਆਪਣੀ ਮਾਂ, ਮਾਸੀ, ਵਾਰਸ ਅਤੇ ਨਾਨਾ-ਨਾਨੀ ਦੀ ਬਦੌਲਤ ਇਸ ਦਰਦ ਤੋਂ ਬਾਹਰ ਆ ਸਕੀ।

ਸਵਾਤੀ ਮਾਲੀਵਾਲ ਨੇ ਕਿਹਾ ਕਿ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਿਤਾ ਮੇਰਾ ਸ਼ੋਸ਼ਣ ਕਰਦੇ ਸਨ। ਉਹ ਮੈਨੂੰ ਕੁੱਟਦੇ ਸਨ, ਜਿਸ ਕਰਕੇ ਮੈਂ ਬਿਸਤਰ ਦੇ ਹੇਠਾਂ ਲੁਕ ਜਾਂਦਾ ਸੀ। ਜਦੋਂ ਉਹ ਘਰ ਆਉਂਦੇ ਸੀ ਤਾਂ ਮੈਂ ਬਹੁਤ ਡਰ ਜਾਂਦੀ ਸੀ। ਮੈਂ ਸਾਰੀ ਰਾਤ ਯੋਜਨਾ ਬਣਾਉਂਦੀ ਸੀ ਕਿ ਇਸ ਤਰ੍ਹਾਂ ਕਿ ਮੈਂ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਵਾਂਗੀ । ਮੈਂ ਅਜਿਹੇ ਬੰਦਿਆਂ ਨੂੰ ਸਬਕ ਸਿਖਾਵਾਂਗਾ ਜੋ ਔਰਤਾਂ ਅਤੇ ਕੁੜੀਆਂ ਦਾ ਸ਼ੋਸ਼ਣ ਕਰਦੇ ਹਨ।

ਉਨ੍ਹਾਂ (Swati Maliwal) ਨੇ ਇਕ ਕਿੱਸਾ ਸੁਣਾਉਂਦਿਆਂ ਕਿਹਾ ਕਿ ਮੈਨੂੰ ਅੱਜ ਵੀ ਯਾਦ ਹੈ, ਜਦੋਂ ਉਹ ਮੈਨੂੰ ਕੁੱਟਣ ਲਈ ਆਉਂਦੇ ਸੀ ਤਾਂ ਉਹ ਮੇਰੇ ਵਾਲ ਫੜ ਕੇ ਕੰਧ ਨਾਲ ਮੇਰਾ ਸਿਰ ਜ਼ੋਰ ਨਾਲ ਮਾਰਦੇ ਸਨ, ਜਿਸ ਨਾਲ ਸੱਟ ਲੱਗ ਜਾਂਦੀ ਸੀ ਅਤੇ ਖੂਨ ਵਗਦਾ ਰਹਿੰਦਾ ਸੀ।

ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਅੱਤਿਆਚਾਰ ਝੱਲਦਾ ਹੈ ਤਾਂ ਹੀ ਉਹ ਦੂਜਿਆਂ ਦੇ ਦਰਦ ਨੂੰ ਸਮਝ ਸਕਦਾ ਹੈ। ਤਦ ਹੀ ਉਸ ਅੰਦਰ ਅਜਿਹੀ ਅੱਗ ਜਾਗਦੀ ਹੈ ਕਿ ਉਹ ਸਾਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੰਦਾ ਹੈ। ਸ਼ਾਇਦ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਹੈ ਅਤੇ ਇੱਥੇ ਸਾਰੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀਆਂ ਕਹਾਣੀਆਂ ਇੱਕੋ ਜਿਹੀਆਂ ਹਨ।

Exit mobile version