ਚੰਡੀਗੜ੍ਹ 14 ਜਨਵਰੀ 2022: ਯੂਪੀ ਵਿੱਚ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੀ ਸਰਕਾਰ ਤੋਂ ਬਗਾਵਤ ਕਰਕੇ ਅਸਤੀਫਾ ਦੇਣ ਵਾਲੇ ਸਵਾਮੀ ਪ੍ਰਸਾਦ ਮੌਰਿਆ (Swami Prasad Maurya) ਕੁਝ ਸਾਬਕਾ ਮੰਤਰੀਆਂ ਸਮੇਤ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਸਾਹਮਣੇ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਜਿਹੜੇ ਵਿਧਾਇਕ ਪਹਿਲਾਂ ਅਸਤੀਫ਼ੇ ਦੇ ਚੁੱਕੇ ਹਨ, ਉਹ ਵੀ ਸਪਾ ਮੁਖੀ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿੱਚ ਪਾਰਟੀ ਦਫ਼ਤਰ ਵਿੱਚ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸਵਾਮੀ ਪ੍ਰਸਾਦ ਮੌਰਿਆ (Swami Prasad Maurya) ਤੋਂ ਇਲਾਵਾ ਸਪਾ ਦੇ ਪੱਖ ‘ਚ ਜਾਣ ਵਾਲੇ ਹੋਰ ਮੰਤਰੀ ਧਰਮ ਸਿੰਘ ਸੈਣੀ ਵੀ ਸਨ। ਦੱਸ ਦਈਏ ਕਿ ਭਾਜਪਾ ਦੇ ਰੱਥ ਤੋਂ ਅਚਾਨਕ ਹੇਠਾਂ ਉਤਰੇ ਸਵਾਮੀ ਪ੍ਰਸਾਦ ਮੌਰਿਆ ਨੇ ਸਾਈਕਲ ‘ਤੇ ਸਵਾਰ ਚੁੱਕੇ ਹਨ।
ਯੋਗੀ ਆਦਿਤਿਆਨਾਥ ਸਰਕਾਰ ਦੇ ਅਸਤੀਫੇ ਦੇ ਨਾਲ ਹੀ ਸਵਾਮੀ ਪ੍ਰਸਾਦ ਮੌਰਿਆ ਨੇ ਸਮਾਜਵਾਦੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ। ਕੁਸ਼ੀਨਗਰ ਦੇ ਪਦਰੂਨਾ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸਵਾਮੀ ਪ੍ਰਸਾਦ ਮੌਰਿਆ ਅਸਤੀਫਾ ਦੇਣ ਵਾਲੇ ਯੋਗੀ ਆਦਿਤਿਆਨਾਥ ਸਰਕਾਰ ਦੇ ਪਹਿਲੇ ਮੰਤਰੀ ਹਨ। ਉਹ ਲਗਾਤਾਰ ਤਿੰਨ ਵਾਰ ਪਦਰੂਨਾ ਤੋਂ ਵਿਧਾਇਕ ਹਨ।ਸਵਾਮੀ ਪ੍ਰਸਾਦ ਮੌਰਿਆ ਨੇ ਮੰਗਲਵਾਰ ਨੂੰ ਲਖਨਊ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।