ਚੋਣ ਮਨੋਰਥ ਪੱਤਰ ‘ਤੇ PM ਮੋਦੀ ਦੀਆਂ ਟਿੱਪਣੀ ਖ਼ਿਲਾਫ਼ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ

Congress

ਚੰਡੀਗ੍ਹੜ, 8 ਅਪ੍ਰੈਲ 2024: ਕਾਂਗਰਸ (Congress) ਦਾ ਵਫ਼ਦ ਸੋਮਵਾਰ ਨੂੰ ਦਿੱਲੀ ਸਥਿਤ ਚੋਣ ਕਮਿਸ਼ਨ (ਈਸੀ) ਦਫ਼ਤਰ ਪਹੁੰਚਿਆ ਹੈ । ਵਫ਼ਦ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਿਮ ਲੀਗ ਬਾਰੇ ਕੀਤੀ ਟਿੱਪਣੀ ਸਮੇਤ ਕਈ ਮੁੱਦਿਆਂ ਬਾਰੇ ਸ਼ਿਕਾਇਤ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ । ਇਸ ਵਫ਼ਦ ਵਿੱਚ ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ, ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਅਤੇ ਕਈ ਹੋਰ ਸ਼ਾਮਲ ਸਨ।

ਇਸ ਦੌਰਾਨ ਸਲਮਾਨ ਖੁਰਸ਼ੀਦ ਨੇ ਕਿਹਾ, “ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਜੋ ਕਹਿੰਦੇ ਹਨ, ਉਸ ਤੋਂ ਸਾਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਨੇ ਸਾਡੇ ਚੋਣ ਮਨੋਰਥ ਪੱਤਰ ਬਾਰੇ ਜੋ ਕਿਹਾ ਹੈ, ਉਹ ਝੂਠ ਦਾ ਪੁਲੰਦਾ ਹੈ। ਅਸੀਂ ਇਸ ਤੋਂ ਬਹੁਤ ਦੁਖੀ ਹਾਂ। ਤੁਸੀਂ ਕਿਸੇ ਹੋਰ ਪਾਰਟੀ ਦੇ ਚੋਣ ਮਨੋਰਥ ਪੱਤਰ ‘ਤੇ ਅਸਹਿਮਤ ਹੋ ਸਕਦੇ ਹੋ, ਤੁਸੀਂ ਇਸ ਉੱਤੇ ਬਹਿਸ ਕਰ ਸਕਦੇ ਹੋ।ਇਸਦਾ ਵਿਸ਼ਲੇਸ਼ਣ ਕਰ ਸਕਦੇ ਹੋ।ਪਰ ਕੌਮੀ ਪੱਧਰ ਦੀ ਪਾਰਟੀ ਜੋ ਕਿ ਕੌਮੀ ਲਹਿਰ ਵਿੱਚ ਸ਼ਾਮਲ ਹੋਈ ਹੈ, ਉਸਦੇ ਚੋਣ ਮਨੋਰਥ ਪੱਤਰ ਬਾਰੇ ਇਹ ਕਹਿਣਾ ਝੂਠ ਦਾ ਪੁਲੰਦਾ ਹੈ।

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਚੋਣ ਰੈਲੀ ਵਿੱਚ ਕਿਹਾ ਕਿ ਕਾਂਗਰਸ (Congress) ਦਾ ਚੋਣ ਮਨੋਰਥ ਪੱਤਰ ਉਸੇ ਸੋਚ ਨੂੰ ਦਰਸਾਉਂਦਾ ਹੈ ਜੋ ਆਜ਼ਾਦੀ ਅੰਦੋਲਨ ਦੌਰਾਨ ਮੁਸਲਿਮ ਲੀਗ ਵਿੱਚ ਸੀ। ਕਾਂਗਰਸ ਦਾ ਮੈਨੀਫੈਸਟੋ ਪੂਰੀ ਤਰ੍ਹਾਂ ਮੁਸਲਿਮ ਲੀਗ ਦੀ ਛਾਪ ਰੱਖਦਾ ਹੈ ਅਤੇ ਇਸ ਦਾ ਜੋ ਵੀ ਹਿੱਸਾ ਬਚਿਆ ਹੈ, ਉਸ ‘ਤੇ ਖੱਬੇਪੱਖੀਆਂ ਦਾ ਪੂਰੀ ਤਰ੍ਹਾਂ ਦਬਦਬਾ ਹੈ। ਇਸ ਵਿੱਚ ਕਾਂਗਰਸ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।